ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਕੂਲਾਂ 'ਚ ਵਿਅਕਤੀਗਤ ਕਲਾਸਾਂ ਸ਼ੁਰੂ ਹੋਣ ਦੇ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਇਸ ਦੀ ਇੱਕ ਨਵੀਂ ਘਟਨਾ 'ਚ ਵਰਜੀਨੀਆਂ ਦੇ ਇੱਕ ਸਕੂਲ 'ਚ ਸੋਮਵਾਰ ਨੂੰ ਹੋਈ ਗੋਲੀਬਾਰੀ ਨਾਲ ਸਕੂਲ ਦੇ ਦੋ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ : ਰੂਸ 'ਚ ਕ੍ਰੇਮਲਿਨ ਸਮਰਥਕ ਪਾਰਟੀ ਨੂੰ 450 'ਚੋਂ 324 ਸੀਟਾਂ ਮਿਲੀਆਂ
ਇਸ ਸਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ ਦੱਸਿਆ ਕਿ ਵਰਜੀਨੀਆ ਦੇ ਨਿਊਪੋਰਟ ਨਿਊਜ਼ ਦੇ ਹੈਰੀਟੇਜ ਹਾਈ ਸਕੂਲ 'ਚ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਇਸ ਦੇ ਨਾਲ ਦੋ ਵਿਦਿਆਰਥੀ ਜ਼ਖਮੀ ਹੋਏ ਅਤੇ ਗੋਲੀਬਾਰੀ ਤੋਂ ਕੁੱਝ ਘੰਟਿਆਂ ਬਾਅਦ, ਪੁਲਸ ਨੇ ਇੱਕ ਨਾਬਾਲਗ ਨੂੰ ਹਿਰਾਸਤ 'ਚ ਲਿਆ। ਪੁਲਸ ਮੁਖੀ ਅਨੁਸਾਰ ਜ਼ਖਮੀ ਹੋਏ ਦੋ ਪੀੜਤਾਂ ਦੀ ਉਮਰ 17 ਸਾਲ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ
ਇਨ੍ਹਾਂ 'ਚੋਂ ਇੱਕ ਪੁਰਸ਼ ਵਿਦਿਆਰਥੀ ਦੇ ਚਿਹਰੇ ਦੇ ਇੱਕ ਪਾਸੇ ਗੋਲੀ ਅਤੇ ਇੱਕ ਮਹਿਲਾ ਵਿਦਿਆਰਥੀ ਦੀ ਲੱਤ 'ਚ ਗੋਲੀ ਲੱਗੀ। ਇਸ ਗੋਲੀਬਾਰੀ ਕਰਕੇ ਘੱਟੋ-ਘੱਟ ਚਾਰ ਵਿਦਿਆਰਥੀਆਂ ਨੂੰ ਖੇਤਰ ਦੇ ਹਸਪਤਾਲਾਂ 'ਚ ਲਿਜਾਇਆ ਗਿਆ, ਪਰ ਸਿਰਫ ਦੋ ਨੂੰ ਹੀ ਗੋਲੀ ਲੱਗੀ ਸੀ। ਪੁਲਸ ਦਾ ਮੰਨਣਾ ਹੈ ਕਿ ਹਮਲਾਵਰ ਅਤੇ ਪੀੜਤ ਵਿਦਿਆਰਥੀ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਗੋਲੀਬਾਰੀ ਦੀ ਵਜ੍ਹਾ ਕਿਸੇ ਕਿਸਮ ਦੇ ਝਗੜੇ ਨੂੰ ਮੰਨਿਆ ਜਾ ਰਿਹਾ ਹੈ। ਪੁਲਸ ਵੱਲੋਂ ਇਸ ਗੋਲੀਬਾਰੀ ਦੇ ਸਬੰਧ ਚ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ 'ਚ ਕ੍ਰੇਮਲਿਨ ਸਮਰਥਕ ਪਾਰਟੀ ਨੂੰ 450 'ਚੋਂ 324 ਸੀਟਾਂ ਮਿਲੀਆਂ
NEXT STORY