ਸਵਿਟਜ਼ਰਲੈਂਡ— ਸਵਿਟਜ਼ਰਲੈਂਡ ਦੇ ਸੈਂਟਰਲ ਸਟੇਸ਼ਨ 'ਤੇ 2 ਟਰੇਨਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ, ਜਿਸ ਕਾਰਨ 30 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉੜੀ ਦੇ ਕੇਂਟਨ 'ਚ ਇਕ ਪਹਾੜੀ ਸ਼ਹਿਰ ਅੰਡਰਮੇਟ 'ਚ ਵਾਪਰਿਆ। ਪੁਲਸ ਨੇ ਜ਼ਖਮੀਆਂ ਬਾਰੇ ਦੱਸਿਆ ਹੈ ਕਿ ਲੱਗਭਗ 30 ਲੋਕ ਜ਼ਖਮੀ ਹੋਏ ਹਨ ਅਤੇ ਐਮਰਜੈਂਸੀ ਅਤੇ ਪੈਰਾ-ਮੈਡੀਕਲ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਦੇ ਸਮੇਂ ਟਰੇਨ 'ਚ 100 ਤੋਂ ਵਧ ਲੋਕ ਸਵਾਰ ਸਨ। ਅਜੇ ਤੱਕ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ।
ਪੁਲਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਇਸ ਪਿੰਡ ਵੱਲ ਨੂੰ ਜਾਣ ਵਾਲੇ ਸਾਰੇ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਹਾਦਸੇ ਦੌਰਾਨ ਹੋਰ ਕਿੰਨਾ ਕੁ ਨੁਕਸਾਨ ਹੋਇਆ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਤੂਫਾਨ 'ਹਾਰਵੇ' ਨੇ ਅਮਰੀਕੀਆਂ ਲਈ ਖੜ੍ਹੀ ਕੀਤੀ ਵੱਡੀ ਮੁਸ਼ਕਲ, ਭਾਰਤੀ-ਅਮਰੀਕੀ ਕਰ ਰਹੇ ਨੇ ਮਦਦ
NEXT STORY