ਜਲੰਧਰ : JSDC ਗਰੁੱਪ ਵੱਲੋਂ APJ ਕਾਲਜ ਆਫ਼ ਫ਼ਾਈਨ ਆਰਟਸ ਦੇ ਸਹਿਯੋਗ ਨਾਲ ਮਸ਼ਹੂਰ ਪਾਲੀਵੁੱਡ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਦਾ ਲਾਈਵ ਸ਼ੋਅ 'ਮਾਸਟਰ ਜੀ' ਕਰਵਾਇਆ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸ਼ੋਅ ਨੂੰ ਵੇਖਣ ਲਈ ਤੁਹਾਨੂੰ ਕੋਈ ਪੈਸਾ ਨਹੀਂ ਖਰਚਨਾ ਪਵੇਗਾ। ਕੋਈ ਵੀ ਵਿਅਕਤੀ ਜਾ ਕੇ ਮੁਫ਼ਤ ਵਿਚ ਇਸ ਸ਼ੋਅ ਦਾ ਆਨੰਦ ਮਾਣ ਸਕਦਾ ਹੈ।
ਇਸ ਦਾ ਮੰਚਨ APJ ਕਾਲਜ ਆਫ਼ ਫ਼ਾਈਨ ਆਰਟਸ ਵਿਖੇ 16 ਨਵੰਬਰ ਨੂੰ ਸ਼ਾਮ 7 ਵਜੇ ਹੋਵੇਗਾ। ਇਸ ਨਾਟਕ ਨੂੰ ਰਾਣਾ ਰਣਬੀਰ ਅਤੇ ਜਸਵੰਤ ਜ਼ਫਰ ਨੇ ਲਿਖਿਆ ਹੈ। 'ਜਗ ਬਾਣੀ' ਇਸ ਲਾਈਵ ਸ਼ੋਅ ਦਾ ਮੀਡੀਆ ਪਾਰਟਰਨਰ ਹੈ। ਵਰਲਡ ਸਕਿੱਲ ਆਰਗੇਨਾਈਜ਼ੇਸ਼ਨ (WSO) ਦਾ ਵੀ ਇਸ ਵਿਚ ਵਿਸ਼ੇਸ਼ ਯੋਗਦਾਨ ਹੈ। ਸ਼ੋਅ ਦੀ ਸ਼ੁਰੂਆਤ ਸ਼ਾਮ 7 ਵਜੇ ਹੋਵੇਗੀ, ਜਿਸ ਲਈ ਕਾਲਜ ਵਿਚ ਐਂਟਰੀ ਸ਼ਾਮ 6.30 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਬੇਸ਼ੱਕ ਇਹ ਸ਼ੋਅ ਬਿਲਕੁੱਲ ਫ਼ਰੀ ਹੈ ਪਰ ਤੁਸੀਂ 97794-49988 ਨੰਬਰ 'ਤੇ ਫ਼ੋਨ ਕਰ ਕੇ ਆਪਣੀ ਸੀਟ ਜ਼ਰੂਰ ਬੁੱਕ ਕਰਵਾਓ। ਤੁਸੀਂ ਇਕੱਲੇ ਜਾ ਰਹੇ ਹੋ ਜਾਂ ਕਿਸੇ ਨੂੰ ਨਾਲ ਲੈ ਕੇ ਆ ਰਹੇ ਹੋ, ਇਹ ਦੱਸ ਕੇ ਆਪਣੀ ਸੀਟ ਜ਼ਰੂਰ ਬੁੱਕ ਕਰਵਾ ਲਓ। ਹਾਲਾਂਕਿ ਬੁਕਿੰਗ ਲਈ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ ਪਰ ਸੀਟ ਬੁੱਕ ਕਰਵਾਉਣਾ ਲਾਜ਼ਮੀ ਹੈ।
ਬਿੱਟੂ ਦਾ ਚੰਨੀ ਨੂੰ ਮੋੜਵਾਂ ਜਵਾਬ,- "ਤੁਸੀਂ ਹਜ਼ਾਰਾਂ ਨੀਟੂ ਸ਼ਟਰਾਂਵਾਲੇ ਵਰਗਿਆਂ ਦਾ..."
NEXT STORY