ਵਾਸ਼ਿੰਗਟਨ— ਅਮਰੀਕੀ ਪ੍ਰੋਫੈਸਰ ਜੈਫਰੀ ਸਾਕਸ ਨੇ ਇਕ ਵੀਡੀਓ 'ਚ ਦਾਅਵਾ ਕੀਤਾ ਹੈ ਕਿ ਰੂਸ-ਯੂਕ੍ਰੇਨ ਯੁੱਧ ਦੀ ਸ਼ੁਰੂਆਤ ਸਿਰਫ ਰੂਸ ਵੱਲੋਂ ਹੀ ਨਹੀਂ ਹੋਈ, ਸਗੋਂ ਇਸ 'ਚ ਅਮਰੀਕਾ ਅਤੇ ਨਾਟੋ ਦਾ ਵੀ ਅਹਿਮ ਯੋਗਦਾਨ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰੋਫੈਸਰ ਸਾਕਸ, ਜੋ ਇੱਕ ਅਰਥ ਸ਼ਾਸਤਰੀ ਅਤੇ ਜਨਤਕ ਨੀਤੀ ਵਿਸ਼ਲੇਸ਼ਕ ਹਨ, ਨੇ 30 ਅਕਤੂਬਰ, 2024 ਨੂੰ ਕੈਮਬ੍ਰਿਜ ਯੂਨੀਅਨ ਵਿੱਚ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ 1990 ਵਿੱਚ ਸ਼ੁਰੂ ਹੋਇਆ ਸੀ, ਜਦੋਂ ਤਤਕਾਲੀ ਅਮਰੀਕੀ ਵਿਦੇਸ਼ ਮੰਤਰੀ ਜੇਮਸ ਬੇਕਰ ਨੇ ਸੋਵੀਅਤ ਯੂਨੀਅਨ ਦੇ ਆਗੂ ਮਿਖਾਇਲ ਗੋਰਬਾਚੇਵ ਨੂੰ ਕਿਹਾ ਸੀ ਕਿ ਜੇ ਜਰਮਨੀ ਇੱਕਜੁੱਟ ਹੋ ਗਿਆ ਤਾਂ ਨਾਟੋ ਪੂਰਬ ਵੱਲ ਨਹੀਂ ਵਧੇਗਾ। ਪਰ 1994 ਤੋਂ ਅਮਰੀਕਾ ਨੇ ਇਸ ਵਾਅਦੇ ਨੂੰ ਤੋੜਦਿਆਂ ਨਾਟੋ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਅਤੇ ਇਸ ਨੂੰ ਯੂਕ੍ਰੇਨ ਤੱਕ ਵਧਾਉਣ ਲਈ ਕਦਮ ਚੁੱਕੇ।
ਪ੍ਰੋਫੈਸਰ ਸਾਕਸ ਨੇ ਕਿਹਾ, "ਨਾਟੋ ਦਾ ਵਿਸਥਾਰ 1999 ਵਿੱਚ ਪੋਲੈਂਡ, ਹੰਗਰੀ ਅਤੇ ਚੈੱਕ ਗਣਰਾਜ ਨਾਲ ਸ਼ੁਰੂ ਹੋਇਆ। ਫਿਰ 1999 ਵਿੱਚ ਅਮਰੀਕਾ ਨੇ ਨਾਟੋ ਰਾਹੀਂ ਸਰਬੀਆ 'ਤੇ 78 ਦਿਨਾਂ ਤੱਕ ਬੰਬਾਰੀ ਕੀਤੀ। ਰੂਸੀਆਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ, ਪਰ ਉਸ ਸਮੇਂ ਪੁਤਿਨ ਅਕਸਰ ਯੂਰਪ ਅਤੇ ਅਮਰੀਕਾ ਦੇ ਸਮਰਥਕ ਸਨ। ਉਨ੍ਹਾਂ ਨੇ ਵੀ ਨਾਟੋ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਵੀ ਦਿੱਤਾ। ਉਸਨੇ ਅੱਗੇ ਕਿਹਾ, "2002 ਵਿੱਚ ਅਮਰੀਕਾ ਐਂਟੀ-ਬੈਲਿਸਟਿਕ ਮਿਜ਼ਾਈਲ ਸੰਧੀ ਤੋਂ ਪਿੱਛੇ ਹਟ ਗਿਆ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਪੂਰਬੀ ਯੂਰਪ ਵਿੱਚ ਮਿਜ਼ਾਈਲ ਪ੍ਰਣਾਲੀਆਂ ਨੂੰ ਤਾਇਨਾਤ ਕੀਤਾ, ਜਿਸ ਨੂੰ ਰੂਸ ਆਪਣੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ। 2004-05 ਵਿੱਚ ਅਸੀਂ ਯੂਕ੍ਰੇਨ ਵਿਚ ਪਹਿਲੀ ਰੰਗੀਨ ਕ੍ਰਾਂਤੀ ਦਾ ਸਮਰਥਨ ਕੀਤਾ।
ਪ੍ਰੋਫੈਸਰ ਸਾਕਸ ਨੇ ਕਿਹਾ ਕਿ 2010 ਵਿੱਚ ਯਾਨੁਕੋਵਿਚ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਅਤੇ ਉਸਨੇ ਯੂਕ੍ਰੇਨ ਨੂੰ ਨਿਰਪੱਖ ਰੱਖਣ ਦਾ ਫ਼ੈਸਲਾ ਕੀਤਾ। ਪਰ 22 ਫਰਵਰੀ, 2014 ਨੂੰ, ਸੰਯੁਕਤ ਰਾਜ ਅਮਰੀਕਾ ਨੇ ਯਾਨੁਕੋਵਿਚ ਨੂੰ ਸੱਤਾ ਤੋਂ ਹਟਾਉਣ ਵਿੱਚ ਹਿੱਸਾ ਲਿਆ ਅਤੇ ਫਿਰ ਨਾਟੋ ਦਾ ਵਿਸਥਾਰ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ। ਪੁਤਿਨ ਨੇ ਵਾਰ-ਵਾਰ ਨਾਟੋ ਦੇ ਵਿਸਥਾਰ ਨੂੰ ਰੋਕਣ ਲਈ ਕਿਹਾ, ਪਰ ਇਸ ਦੇ ਬਾਵਜੂਦ ਨਾਟੋ ਪੂਰਬ ਵੱਲ ਵਧਦਾ ਰਿਹਾ। ਸਾਕਸ ਨੇ ਕਿਹਾ ਕਿ 15 ਦਸੰਬਰ, 2021 ਨੂੰ ਪੁਤਿਨ ਨੇ ਸੰਯੁਕਤ ਰਾਜ ਦੇ ਨਾਲ ਇੱਕ ਸੁਰੱਖਿਆ ਸਮਝੌਤੇ ਦਾ ਪ੍ਰਸਤਾਵ ਕੀਤਾ ਜਿਸ ਵਿੱਚ ਨਾਟੋ ਦੇ ਵਿਸਥਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਰੂਸ ਨੇ ਆਪਣੀ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-Trump ਦੀ ਜਿੱਤ ਤੋਂ ਨਿਰਾਸ਼ ਲੋਕਾਂ ਲਈ 4 ਸਾਲ ਦੇ ਵਿਸ਼ਵ ਟੂਰ ਪੈਕੇਜ ਦਾ ਐਲਾਨ
ਪੰਜ ਦਿਨ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਨਿਰਪੱਖਤਾ ਦਾ ਪ੍ਰਸਤਾਵ ਰੱਖਿਆ, ਪਰ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਲੜਦੇ ਰਹੋ, ਅਸੀਂ ਤੁਹਾਡਾ ਸਮਰਥਨ ਕੀਤਾ ਹੈ। ਸਾਕਸ ਨੇ ਦੋਸ਼ ਲਾਇਆ ਕਿ ਇਸ ਜੰਗ ਵਿੱਚ ਹੁਣ ਤੱਕ 6 ਲੱਖ ਯੂਕ੍ਰੇਨੀਅਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਸ ਨੂੰ ਅਮਰੀਕਾ ਦੀ ਪੀਆਰ ਰਣਨੀਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਸਲੀਅਤ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, "ਇਹ ਪ੍ਰਚਾਰ ਕਿ ਪੁਤਿਨ ਹਿਟਲਰ ਵਰਗਾ ਪਾਗਲ ਹੈ, ਪੂਰੀ ਤਰ੍ਹਾਂ ਫਰਜ਼ੀ ਹੈ। ਅਸਲ ਵਿੱਚ ਅਸੀਂ ਇੱਥੇ ਇੱਕ ਖੇਡ ਖੇਡ ਰਹੇ ਹਾਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੁਨੀਆ ਦੇ 10 ਸਭ ਤੋਂ ਮਹਿੰਗੇ Perfumes, ਕੀਮਤ ਇੰਨੀ ਕਿ ਉੱਡ ਜਾਣਗੇ ਹੋਸ਼
NEXT STORY