ਕਾਓਸ਼ੁੰਗ/ਤਾਈਵਾਨ (ਏਜੰਸੀ)- ਤੂਫਾਨ ‘ਕਰੈਥਨ’ ਨੇ ਤਾਈਵਾਨ ਦੇ ਪ੍ਰਮੁੱਖ ਬੰਦਰਗਾਹ ਸ਼ਹਿਰ ਕਾਓਸ਼ੁੰਗ ਦੇ ਸਿਆਓਗਾਂਗ ਜ਼ਿਲ੍ਹੇ ਵਿਚ ਦਸਤਕ ਦਿੱਤੀ ਹੈ। ਤਾਈਵਾਨ ਦੇ ਮੌਸਮ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਾਓਸ਼ੁੰਗ ਪ੍ਰਸ਼ਾਸਕਾਂ ਨੇ ਇਸ ਤੋਂ ਪਹਿਲਾਂ ਖੇਤਰ ਦੇ ਵਸਨੀਕਾਂ ਨੂੰ ਸੰਭਾਵੀ ਤੌਰ 'ਤੇ ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ ਦੇ ਪ੍ਰਭਾਵ ਤੋਂ ਬਚਣ ਲਈ ਸੁਰੱਖਿਅਤ ਥਾਂਵਾਂ 'ਤੇ ਪਨਾਹ ਲੈਣ ਦੀ ਅਪੀਲ ਕੀਤੀ ਸੀ। ਉਥੇ ਹੀ ਤੇਜ਼ ਹਵਾਵਾਂ ਅਤੇ ਮੋਹਲੇਧਾਰ ਮੀਂਹ ਕਾਰਨ ਤਾਈਵਾਨ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਹਨ। ਤੂਫਾਨ ਦੇ ਪ੍ਰਭਾਵ ਕਾਰਨ ਨੀਵੇਂ ਅਤੇ ਪਹਾੜੀ ਇਲਾਕਿਆਂ 'ਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਸਿਆਟਲ ਸੈਂਟਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ
ਪਿਛਲੇ 5 ਦਿਨਾਂ ਵਿਚ ਤੂਫਾਨ ਕਾਰਨ ਪਏ ਮੀਂਹ ਨਾਲ ਟਾਪੂ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ਵਿਚ ਪਾਣੀ ਭਰ ਗਿਆ ਹੈ। ਟਾਪੂ ਦੇ ਆਲੇ-ਦੁਆਲੇ ਦੇ ਸਕੂਲ ਅਤੇ ਸਰਕਾਰੀ ਦਫਤਰ ਦੋ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਸਾਰੀਆਂ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਈਰਾਨ-ਇਜ਼ਰਾਈਲ ਜੰਗ ਦੀ ਅੱਗ ’ਚ ਝੁਲਸੇਗਾ ਭਾਰਤ, ਬਾਜ਼ਾਰ ਤੋਂ ਮਹਿੰਗਾਈ ਤੱਕ ਹੋਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੇਬਨਾਨ ’ਚ ਇਜ਼ਰਾਇਲੀ ਹਮਲੇ ਕਾਰਨ 5 ਲੋਕਾਂ ਦੀ ਮੌਤ
NEXT STORY