ਲੰਡਨ (ਏਜੰਸੀ)- ਕੋਰੋਨਾ ਵਾਇਰਸ ਮਨੁੱਖੀ ਭਾਈਚਾਰੇ ਦੀ ਸਭ ਤੋਂ ਭਿਆਨਕ ਤ੍ਰਾਸਦੀ ਵਿਚੋਂ ਇਕ ਬਣ ਸਕਦੀ ਹੈ। ਟਾਪ ਇੰਟਰਨੈਸ਼ਨਲ ਐਕਸਪਰਟ ਦੇ ਮੁਤਾਬਕ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਕੋਰੋਨਾ ਨਾਲ 30 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾ ਨਾਲ 2.67 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਟਰਨੈਸ਼ਨਲ ਰੈਸਕਿਊ ਕਮੇਟੀ (ਆਈ.ਆਰ.ਸੀ.) ਦੇ ਸੀ.ਈ.ਓ. ਡਿਵਿਡ ਮਿਡਬੈਂਡ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਇਕ ਅਰਬ ਲੋਕ ਇਨਫੈਕਟਿਡ ਹੋ ਸਕਦੇ ਹਨ ਅਤੇ 30 ਲੱਖ ਜ਼ਿੰਦਗੀਆਂ ਜਾ ਸਕਦੀਆਂ ਹਨ। ਸੰਯੁਕਤ ਰਾਸ਼ਟਰ ਦੀ ਰੈਸਕਿਊ ਏਜੰਸੀ ਨੇ ਸੁਚੇਤ ਕੀਤਾ ਹੈ ਕਿ ਜੇਕਰ ਅਮੀਰ ਦੇਸ਼ ਗਰੀਬ ਦੇਸ਼ਾਂ ਦੀ ਮਦਦ ਨਹੀਂ ਕਰਨਗੇ ਤਾਂ ਉਥੇ ਸਥਿਤੀ ਭਿਆਨਕ ਹੋ ਸਕਦੀ ਹੈ।
ਯੂ.ਐਨ. ਏਜੰਸੀ ਵਿਕਾਸਸ਼ੀਲ ਦੇਸ਼ਾਂ ਖਾਸ ਕਰਕੇ ਅਫਰੀਕੀ ਦੇਸ਼ਾਂ ਨੂੰ ਲੈ ਕੇ ਕਾਫੀ ਚਿੰਤਤ ਹੈ ਕਿਉਂਕਿ ਉਥੇ ਸਿਹਤ ਵਿਵਸਥਾ ਦੀ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਯੂਰਪੀ ਦੇਸ਼ਾਂ ਵਿਚ ਬਿਹਤਰ ਸਿਹਤ ਸਹੂਲਤਾਂ ਹਨ। ਜੇਕਰ ਕਾਕਸਿਸ ਬਾਜ਼ਾਰ ਨੂੰ ਦੇਖੀਏ ਜਿੱਥੇ ਮਿਆਂਮਾਰ ਤੋਂ ਆਏ ਸ਼ਰਨਾਰਥੀ ਰਹਿ ਰਹੇ ਹਨ ਉਥੋਂ ਦੀ ਵਿਸ਼ਾਲ ਘਣਤਾ ਨਿਊਯਾਰਕ ਤੋਂ ਚਾਰ ਤੋਂ 7 ਗੁਣਾ ਜ਼ਿਆਦਾ ਹੈ। ਦੱਖਣੀ ਸੂਡਾਨ ਵਿਚ ਹੈਲਥ ਕੇਅਰ ਅਤੇ ਵੈਂਟੀਲੇਟਰ ਲਗਜ਼ਰੀ ਵਾਂਗ ਹੈ। ਅਜਿਹੇ ਵਿਚ ਸਾਡਾ ਅੰਦਾਜ਼ਾ ਹੈ ਕਿ ਇਕ ਅਰਬ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣਗੇ। ਮਿਲੀਬੈਂਡ ਨੇ ਨਿਊਯਾਰਕ ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਉਹ ਗੜ੍ਹ ਬਣਿਆ ਹੋਇਆ ਹੈ ਜਿੱਥੇ ਕੋਰੋਨਾ ਦੀ ਲਪੇਟ ਵਿਚ ਆਏ 19 ਹਜ਼ਾਰ ਤੋਂ ਜ਼ਿਆਦਾ ਲੋਕ ਦਮ ਤੋੜ ਚੁੱਕੇ ਹਨ। ਇਹ ਉਹ ਸੂਬੇ ਹਨ ਜਿੱਥੇ ਸਿਹਤ ਸਹੂਲਤਾਂ ਕਾਫੀ ਐਡਵਾਂਸ ਮੰਨੀਆਂ ਜਾਂਦੀਆਂ ਹਨ।
ਕੋਰੋਨਾ ਕਾਰਨ ਲਾਗੂ ਲਾਕਡਾਊਨ 'ਚ ਢਿੱਲ ਦੇਣਾ ਸ਼ੁਰੂ ਕਰੇਗਾ ਫਰਾਂਸ
NEXT STORY