ਵਾਸ਼ਿੰਗਟਨ : ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਖਿਲਾਫ ਲੜਾਈ ਵਿਚ ਭਾਰਤ ਨਾਲ ਇਕਜੁੱਟਤਾ ਦਿਖਾਈ ਹੈ ਅਤੇ ਇਕ ਪ੍ਰਸਤਾਵ ਵਿਚ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੂੰ ਭਾਰਤ ਨੂੰ ਤੁਰੰਤ ਕੋਵਿਡ-19 ਸਹਾਇਤਾ ਦੇਣ ਦੀ ਬੇਨਤੀ ਕੀਤੀ ਹੈ।
ਇਹ ਪ੍ਰਸਤਾਵ ਕਾਂਗਰਸੀ ਮੈਂਬਰ ਬਰੈਡ ਸ਼ਰਮਨ ਤੇ ਸਟੀਵ ਚਾਬੋਟ ਨੇ ਪੇਸ਼ ਕੀਤਾ, ਜਿਸ ਦਾ 41 ਸੰਸਦ ਮੈਂਬਰਾਂ ਨੇ ਸਮਰਥਨ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਅਮਰੀਕਾ ਵਿਚ ਕੋਵਿਡ-19 ਦੇ ਮਾਮਲੇ ਬੇਹਿਸਾਬ ਢੰਗ ਨਾਲ ਵਧ ਰਹੇ ਸਨ ਤਾਂ ਭਾਰਤ ਨੇ ਅਮਰੀਕੀ ਸਰਕਾਰ ਦੀ ਬੇਨਤੀ ’ਤੇ ਮੈਡੀਕਲ ਸਮੱਗਰੀ ਉੱਪਰੋਂ ਬਰਾਮਦ ਪਾਬੰਦੀ ਹਟਾ ਲਈ ਸੀ। ਸ਼ਰਮਨ ਤੇ ਚਾਬੋਟ ਹਾਊਸ ਇੰਡੀਆ ਕੋਕਸ ਦੇ ਸਹਿ-ਪ੍ਰਧਾਨ ਹਨ। ਇਸ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ 41 ਮੈਂਬਰਾਂ ਵਿਚੋਂ 32 ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ ਅਤੇ 9 ਰਿਪਬਲਿਕਨ ਪਾਰਟੀ ਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇਟਲੀ : ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਸੰਗਤਾਂ ਦੀਆਂ ਲੱਗੀਆਂ ਰੌਣਕਾਂ
NEXT STORY