ਸਨਾ/ਤੇਹਰਾਨ (ਵਾਰਤਾ) : ਸਾਊਦੀ ਅਰਬ ਦੇ ਜੈੱਟ ਜਹਾਜ਼ਾਂ ਨੇ ਮੰਗਲਵਾਰ ਸਵੇਰੇ ਯਮਨ ਦੇ ਸਨਾ ਵਿਚ ਸੰਸਦ ਭਵਨ ਅਤੇ ਮਿਲਟਰੀ ਅਕੈਡਮੀ ਉੱਤੇ ਬੰਬਾਰੀ ਕੀਤੀ। ਸਾਊਦੀ ਅਰਬ ਦੇ ਜੈੱਟ ਜਹਾਜ਼ਾਂ ਨੇ ਕੱਲ੍ਹ ਅਬੂ ਧਾਬੀ ਦੇ ਅਦਨੋਕ ਟੈਂਕਰ ਖੇਤਰ ’ਤੇ ਹੂਤੀ ਬਾਗੀਆਂ ਦੇ ਡਰੋਨ ਹਮਲਿਆਂ ਦੇ ਜਵਾਬ ਵਿਚ ਬੰਬਾਰੀ ਕੀਤੀ। ਇਸ ਹਮਲੇ ਵਿਚ 2 ਭਾਰਤੀਆਂ ਸਮੇਤ 3 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ: ਸੰਪਤੀ ਦਾ ਬਿਓਰਾ ਨਾ ਦੇਣ 'ਤੇ ਪਾਕਿ ਦੇ 150 ਜਨਤਕ ਨੁਮਾਇੰਦਿਆਂ ਖ਼ਿਲਾਫ਼ ਚੋਣ ਕਮਿਸ਼ਨ ਦਾ ਵੱਡੀ ਕਾਰਵਾਈ
ਸਾਊਦੀ ਗਠਜੋੜ ਨੇ ਸੋਮਵਾਰ ਨੂੰ ਯਮਨ ਦੀ ਰਾਜਧਾਨੀ ’ਤੇ ਕਈ ਹਵਾਈ ਹਮਲੇ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਰਾਤ ਭਰ ਬੰਬਾਰੀ ਜਾਰੀ ਰਹੀ। ਸਾਊਦੀ ਜਹਾਜ਼ਾਂ ਨੇ ਯਮਨ ਦੀ ਰਾਜਧਾਨੀ ਦੇ ਉੱਤਰ-ਪੱਛਮ ਵਿਚ ਅਲ-ਲੀਬੀ ਜ਼ਿਲ੍ਹੇ ’ਤੇ ਹਮਲਾ ਕੀਤਾ, ਜਿਸ ਨਾਲ 5 ਰਿਹਾਇਸ਼ੀ ਇਮਾਰਤਾਂ ਨਸ਼ਟ ਹੋ ਗਈਆਂ ਅਤੇ ਕਈ ਨੇੜਲੇ ਘਰਾਂ ਨੂੰ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ: ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੁੰਡਿਆਂ ਦੀ ਮੌਤ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ 23 ਲੋਕ ਮਾਰੇ ਗਏ ਅਤੇ ਕੁਝ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਹੂਤੀ ਬਾਗੀਆਂ ਨੇ ਸੋਮਵਾਰ ਨੂੰ ਕਿਹਾ ਕਿ ਸੀ ਕਿ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਵਿਚ 20 ਯੂਏਵੀ ਅਤੇ 10 ਬੈਲਿਸਟਿਕ ਮਿਜ਼ਾਈਲਾਂ ਨਾਲ ਅੰਦਰੂਨੀ ਇਲਾਕਿਆਂ ’ਤੇ ਹਮਲਾ ਕੀਤਾ ਸੀ। ਸੰਯੁਕਤ ਅਰਬ ਅਮੀਰਾਤ ਦੇ ਅਲ-ਮੁਸਾਫਾ ਜ਼ਿਲ੍ਹੇ ਵਿਚ 3 ਤੇਲ ਟੈਂਕਰਾਂ ਉੱਤੇ ਡਰੋਨ ਹਮਲੇ ਵਿਚ 2 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖ਼ਮੀ ਹੋ ਗਏ ਸਨ। ਸਾਊਦੀ ਦੀ ਅਗਵਾਈ ਵਾਲੇ ਗਠਜੋੜ ਨੇ ਦਾਅਵਾ ਕੀਤਾ ਕਿ ਸਨਾ ਵਿਚ ਹਵਾਈ ਹਮਲੇ ਦੀ ਸ਼ੁਰੂਆਤ ‘ਖ਼ਤਰੇ ਦੇ ਜਵਾਬ ਵਿਚ ਜ਼ਰੂਰੀ ਫੌਜੀ ਕਾਰਵਾਈ ਦੇ ਰੂਪ ਵਿਚ ਕੀਤੀ ਗਈ ਹੈ ਨਾਲ ਹੀ ਕਿਹਾ ਕਿ ਜ਼ਮੀਨੀ ਪੱਧਰ ’ਤੇ ਖ਼ਤਰਿਆਂ ਦੇ ਜਵਾਬ ਵਿਚ ਲਗਾਤਾਰ ਹਮਲੇ ਜ਼ਰੂਰੀ ਹੋ ਗਏ ਹਨ।’
ਇਹ ਵੀ ਪੜ੍ਹੋ: ...ਜਦੋਂ ਸਫ਼ਰ ਦੌਰਾਨ ਬੋਲਿਆ ਪਾਇਲਟ, ‘ਸ਼ਿਫ਼ਟ ਖ਼ਤਮ, ਹੁਣ ਨਹੀਂ ਉਡਾਵਾਂਗਾ ਫਲਾਈਟ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਰਹੱਦ ਪਾਰ: ਅਣਖ ਦੀ ਖਾਤਰ ਵਿਅਕਤੀ ਨੇ 2 ਜਨਾਨੀਆਂ ਸਣੇ 4 ਲੋਕਾਂ ਦਾ ਕੀਤਾ ਕਤਲ
NEXT STORY