ਪਾਸਾਡੇਨਾ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਬੇਕਾਬੂ ਕਾਰ ਦੇ ਇਕ ਫੁੱਟਪਾਥ ’ਤੇ ਪਲਟ ਜਾਣ ਕਾਰਨ 3 ਮੁੰਡਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੈਲੀਫੋਰਨੀਆ ਹਾਈਵੇ ਪੈਟਰੋਲ ਸਰਵਿਸ ਮੁਤਾਬਕ ਇਹ ਹਾਦਸਾ ਐਤਵਾਰ ਰਾਤ ਕਰੀਬ 8:30 ਵਜੇ ਪਾਸਾਡੇਨਾ ਵਿਚ ਇਕ ਚੌਰਾਹੇ ਨੇੜੇ ਵਾਪਰਿਆ।
ਇਹ ਵੀ ਪੜ੍ਹੋ: ਪੱਛਮੀ ਅਫ਼ਗਾਨਿਸਤਾਨ ’ਚ ਲੱਗੇ ਭੂਚਾਲ ਦੇ ਝਟਕੇ, 22 ਲੋਕਾਂ ਦੀ ਮੌਤ
ਸ਼ੁਰੂਆਤੀ ਰਿਪੋਰਟ ਮੁਤਾਬਕ ਇਕ ‘ਹੋਂਡਾ 2005’ (ਕਾਰ) ਨੇੜਲੇ ਅੰਤਰਰਾਜੀ 210 ਦੇ ਇਕ ਹਿੱਸੇ ਨਾਲ ਜਾ ਟਕਰਾਈ ਅਤੇ ਫਿਰ ਪਲਟ ਕੇ ਓਵਰਪਾਸ ਦੇ ਹੇਠਾਂ ਇਕ ਫੁੱਟਪਾਥ ’ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ 17 ਸਾਲਾ ਡਰਾਈਵਰ ਅਤੇ ਕਾਰ ਵਿਚ ਸਵਾਰ 16 ਸਾਲਾ ਮੁੰਡੇ ਦੇ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ 17 ਸਾਲਾ ਇਕ ਹੋਰ ਮੁੰਡੇ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ...ਜਦੋਂ ਸਫ਼ਰ ਦੌਰਾਨ ਬੋਲਿਆ ਪਾਇਲਟ, ‘ਸ਼ਿਫ਼ਟ ਖ਼ਤਮ, ਹੁਣ ਨਹੀਂ ਉਡਾਵਾਂਗਾ ਫਲਾਈਟ’
ਪੱਛਮੀ ਅਫ਼ਗਾਨਿਸਤਾਨ ’ਚ ਲੱਗੇ ਭੂਚਾਲ ਦੇ ਝਟਕੇ, 22 ਲੋਕਾਂ ਦੀ ਮੌਤ
NEXT STORY