ਵਾਸ਼ਿੰਗਟਨ (ਭਾਸ਼ਾ)- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਇਸ ਹਫ਼ਤੇ ਅਬੂ ਧਾਬੀ ਵਿਚ ਪਹਿਲੀ ਉਪ-ਮੰਤਰੀ ਪੱਧਰੀ ਬੈਠਕ ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ 4 ਦੇਸ਼ਾਂ ਭਾਰਤ, ਇਜ਼ਰਾਈਲ, ਅਮਰੀਕਾ ਅਤੇ ਯੂ.ਏ.ਈ. ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਆਬੂ ਧਾਬੀ ਵਿੱਚ 21-22 ਫਰਵਰੀ ਨੂੰ ਹੋਣ ਵਾਲੀ ਬੈਠਕ ਵਿੱਚ ਅਮਰੀਕੀ ਵਫਦ ਦੀ ਅਗਵਾਈ ਅਮਰੀਕਾ ਦੇ ਆਰਥਿਕ ਵਿਕਾਸ, ਊਰਜਾ ਅਤੇ ਵਾਤਾਵਰਣ ਮਾਮਲਿਆਂ ਦੇ ਉਪ ਮੰਤਰੀ ਜੋਸ ਡਬਲਯੂ ਫਰਨਾਂਡਿਸ ਕਰਨਗੇ। ਇਸ ਵਿਚ ਅੱਗੇ ਕਿਹਾ ਕਿ ਫਰਨਾਂਡਿਸ I2U2 ਕਾਰੋਬਾਰੀ ਮੰਚ ਦੀ ਬੈਠਕ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨਗੇ, ਜਿਸਦੀ ਮੇਜ਼ਬਾਨੀ UAE ਕਰ ਰਿਹਾ ਹੈ। ਸਮੂਹ ਦੀ ਇਹ ਪਹਿਲੀ ਉਪ-ਮੰਤਰੀ ਪੱਧਰੀ ਬੈਠਕ ਹੋਵੇਗੀ।
ਇਸ ਸਮੂਹ ਦਾ ਐਲਾਨ ਸੰਯੁਕਤ ਰੂਪ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਇਜ਼ਰਾਈਲ ਦੇ ਤਤਕਾਲੀ ਪ੍ਰਧਾਨ ਮੰਤਰੀ ਯੇਅਰ ਲੈਪਿਡ, ਯੂ.ਏ.ਈ. ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਮੰਚ ਦੀ ਬੈਠਕ 'ਚ ਸਮੂਹ ਦੇ ਗਠਜੋੜ ਦੇ ਨਿਰਮਾਣ ਲਈ ਦੇਸ਼ ਖੇਤਰੀ ਸਹਿਯੋਗ ਅਤੇ ਨਿਵੇਸ਼ ਦੇ ਮੌਕੇ ਵਧਾਉਣ 'ਤੇ ਚਰਚਾ ਕਰਨਗੇ ਤਾਂ ਜੋ ਊਰਜਾ ਸੰਕਟ ਅਤੇ ਭੋਜਨ ਅਸੁਰੱਖਿਆ ਵਰਗੀਆਂ ਭਖਦੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ। ਫਰਨਾਂਡਿਸ ਯੂ.ਏ.ਈ. ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਦੁਵੱਲੇ ਜਲਵਾਯੂ ਅਤੇ ਊਰਜਾ ਸਹਿਯੋਗ, ਖੁਰਾਕ ਸੁਰੱਖਿਆ ਅਤੇ ਹੋਰ ਸਾਂਝੀਆਂ ਆਰਥਿਕ ਤਰਜੀਹਾਂ 'ਤੇ ਚਰਚਾ ਕਰਨਗੇ।
ਪੁਤਿਨ ਨੇ ਆਪਣੇ ਸੰਬੋਧਨ 'ਚ ਕਹੀਆਂ ਵੱਡੀਆਂ ਗੱਲਾਂ, ਬਾਈਡੇਨ 'ਤੇ ਕੀਤਾ ਪਲਟਵਾਰ
NEXT STORY