ਕਾਮਪਲਾ— ਯਗਾਂਡਾ 'ਚ ਇਬੋਲਾ ਵਾਇਰਸ ਫੈਲ ਗਿਆ ਹੈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਸਿਹਤ ਮੰਤਰਾਲੇ ਵਲੋਂ ਦੱਸਿਆ ਗਿਆ ਕਿ ਕਾਂਗੋ ਦੀ ਸਰਹੱਦ ਪਾਰ ਕਰਕੇ ਇਬੋਲਾ ਵਾਇਰਸ ਯੁਗਾਂਡਾ 'ਚ ਫੈਲ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਦੀ ਕਮੇਟੀ ਨੇ ਦੱਸਿਆ ਕਿ ਕਾਂਗੋ ਤੋਂ ਆਏ ਪੀੜਤਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜੇ ਜਾਣ ਦੀ ਗੱਲ ਆਖੀ ਗਈ ਹੈ ਤਾਂ ਕਿ ਯੁਗਾਂਡਾ 'ਚ ਹੋਰ ਲੋਕ ਨਾ ਬੀਮਾਰ ਹੋਣ।
ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਵੀਰਵਾਰ ਰਾਤ ਸਮੇਂ 50 ਸਾਲਾ ਇਕ ਔਰਤ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਸ ਦੇ 5 ਸਾਲਾ ਪੋਤੇ ਦੀ ਮੌਤ ਹੋ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਅਗਸਤ ਮਹੀਨੇ ਕਾਂਗੋ 'ਚ 1400 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੀ ਹੈ ਇਬੋਲਾ ਵਾਇਰਸ—
ਇਬੋਲਾ ਵਾਇਰਸ ਅਜਿਹੀ ਬੀਮਾਰੀ ਹੈ ਜਿਸ ਕਾਰਨ ਸਰੀਰ ਦੀਆਂ ਨਸਾਂ 'ਚੋਂ ਖੂਨ ਨਿਕਲਣ ਲੱਗ ਜਾਂਦਾ ਹੈ। ਇਹ ਇਕ ਅਜਿਹੀ ਘਾਤਕ ਬੀਮਾਰੀ ਹੈ ਕਿ ਇਸ ਕਾਰਨ ਪੀੜਤਾਂ 'ਚੋਂ 90 ਫੀਸਦੀ ਮਰ ਚੁੱਕੇ ਹਨ।
ਇਬੋਲਾ ਦੇ ਲੱਛਣ—
ਇਬੋਲਾ ਕਾਰਨ ਉਲਟੀਆਂ-ਦਸਤ, ਸਿਰ ਦਰਦ, ਬੁਖਾਰ ਅਤੇ ਲਾਲ ਅੱਖਾਂ ਹੋਣ ਵਰਗੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ।
ਇਸ ਕਾਰਨ ਸਿੱਧੂ ਮੂਸੇ ਵਾਲਾ ਨਹੀਂ ਕਰਨਗੇ 5 ਐਕਸ ਫੈਸਟੀਵਲ 'ਚ ਪ੍ਰਫਾਰਮ
NEXT STORY