ਲੰਡਨ (ਭਾਸ਼ਾ)— ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਮੰਤਰੀਆਂ ਦੇ ਫੋਨ ਨੰਬਰ ਅਤੇ ਹੋਰ ਨਿੱਜੀ ਜਾਣਕਾਰੀਆਂ ਐਪ 'ਚ ਗੜਬੜੀ ਕਾਰਨ ਲੀਕ ਹੋ ਗਈਆਂ ਹਨ। ਇਨ੍ਹਾਂ ਵਿਚ ਬ੍ਰੈਗਜ਼ਿਟ ਦਾ ਸਮਰਥਨ ਕਰਨ ਵਾਲੇ ਸੀਨੀਅਰ ਨੇਤਾ ਮਾਈਕਲ ਗੋਵ ਅਤੇ ਬੋਰਿਸ ਜੌਨਸਨ ਵੀ ਸ਼ਾਮਲ ਹਨ। ਇਕ ਐਪ ਵਿਚ ਆਈ ਗੜਬੜੀ ਕਾਰਨ ਉਨ੍ਹਾਂ ਦੇ ਫੋਨ ਨੰਬਰ ਅਤੇ ਨਿੱਜੀ ਜਾਣਕਾਰੀਆਂ ਜਨਤਕ ਹੋ ਗਈਆਂ। ਕਈ ਸੀਨੀਅਰ ਸੰਸਦ ਮੈਂਬਰਾਂ ਦੇ ਪ੍ਰੋਫਾਈਲ ਅਧਿਕਾਰਕ ਮੋਬਾਈਲ ਐਪ 'ਤੇ ਲੀਕ ਹੋ ਗਏ ਜਿਸ ਮਗਰੋਂ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੇ ਫੋਨ ਆ ਰਹੇ ਹਨ।
ਇਸ ਗੜਬੜੀ ਕਾਰਨ ਲੋਕ ਆਪਣੇ ਈ-ਮੇਲ ਪਤੇ ਦੀ ਵਰਤੋਂ ਕਰ ਕੇ ਨੇਤਾਵਾਂ ਦੇ ਪ੍ਰੋਫਾਈਲ ਦੇਖ ਪਾਏ ਅਤੇ ਉਸ ਵਿਚ ਦਿੱਤੀਆਂ ਜਾਣਕਾਰੀਆਂ ਬਦਲ ਪਾਏ। ਕਈ ਟਵਿੱਟਰ ਯੂਜ਼ਰਸ ਮੁਤਾਬਕ,''ਸਾਬਕਾ ਵਿਦੇਸ਼ ਮੰਤਰੀ ਜੌਨਸਨ ਦੀ ਪ੍ਰੋਫਾਈਲ ਤਸਵੀਰ ਥੋੜ੍ਹੀ ਦੇਰ ਲਈ ਪੋਰਨੋਗ੍ਰਾਫੀ ਲਈ ਵਰਤੀ ਗਈ ਅਤੇ ਉਨ੍ਹਾਂ ਦੇ ਕਾਰਜ ਖੇਤਰ ਦੀ ਜਾਣਕਾਰੀ ਨੂੰ ਵੀ ਬਦਲ ਦਿੱਤਾ ਗਿਆ। ਇਸ ਦੌਰਾਨ ਵਾਤਾਵਰਣ ਮੰਤਰੀ ਗੋਵ ਦੀ ਤਸਵੀਰ ਨੂੰ ਬਦਲ ਕੇ ਉਸ ਦੀ ਜਗ੍ਹਾ ਮੀਡੀਆ ਟਾਈਕੂਨ ਰੂਪਰਟ ਮਰਡੋਕ ਦੀ ਤਸਵੀਰ ਲਗਾ ਦਿੱਤੀ ਗਈ।'' ਇਕ ਅੰਗਰੇਜ਼ੀ ਅਖਬਾਰ ਦੇ ਪ੍ਰਧਾਨ ਡੌਨ ਫੋਸਟਰ ਨੇ ਇਸ ਗੜਬੜੀ ਦੇ ਬਾਰੇ ਵਿਚ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ।
ਕੰਜ਼ਰਵੇਟਿਵ ਪਾਰਟੀ ਦੀ ਇਕ ਬੁਲਾਰਾ ਨੇ ਇਸ ਗੜਬੜੀ ਲਈ ਮੁਆਫੀ ਮੰਗਦਿਆਂ ਕਿਹਾ ਕਿ ਤਕਨੀਕੀ ਗੜਬੜੀ ਨੂੰ ਸੁਧਾਰ ਲਿਆ ਗਿਆ ਹੈ ਅਤੇ ਐਪ ਹੁਣ ਸੁਰੱਖਿਅਤ ਰੂਪ ਵਿਚ ਕੰਮ ਕਰ ਰਹੀ ਹੈ। ਬ੍ਰਿਟੇਨ ਦੇ ਡਾਟਾ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ 'ਇਨਫੌਰਮੇਸ਼ਨ ਕਮਿਸ਼ਨਰਸ ਆਫਿਸ' (ਆਈ. ਸੀ.ਓ.) ਨੇ ਕਿਹਾ ਕਿ ਉਹ ਐਪ ਸਬੰਧੀ ਗੜਬੜੀ ਦੀ ਜਾਂਚ ਕਰ ਰਹੀ ਹੈ। ਇਹ ਐਪ ਇਕ ਆਸਟ੍ਰੇਲੀਆਈ ਕੰਪਨੀ ਨੇ ਬਣਾਈ ਹੈ। ਵਿਰੋਧੀ ਲੇਬਰ ਪਾਰਟੀ ਨੇ ਕਿਹਾ ਕਿ ਇਹ ਵੱਡੀ ਗਲਤੀ ਦਿਖਾਉਂਦੀ ਹੈ ਕਿ ਸੁਰੱਖਿਆ ਦੇ ਮਾਮਲਿਆਂ ਵਿਚ ਸੱਤਾਧਾਰੀ ਪਾਰਟੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਪੁਤਿਨ 4 ਅਕਤੂਬਰ ਨੂੰ ਆਉਣਗੇ ਭਾਰਤ, ਐੱਸ.-400 ਮਿਜ਼ਾਈਲ ਰੋਕੂ ਪ੍ਰਣਾਲੀ ਦੇ ਸੌਦੇ ’ਤੇ ਮੋਹਰ ਸੰਭਵ
NEXT STORY