ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦੇ ਨਵੇ ਰੂਪਾਂ ਦਾ ਜੋਖਮ ਸਾਹਮਣੇ ਆ ਰਿਹਾ ਹੈ, ਜਿਹਨਾਂ ਵਿੱਚ ਵਾਇਰਸ ਦਾ ਦੱਖਣੀ ਅਫਰੀਕੀ ਵੈਰੀਐਂਟ ਪ੍ਰਮੁੱਖ ਹੈ। ਸਰਕਾਰ ਵੱਲੋਂ ਇਹਨਾਂ ਰੂਪਾਂ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਵੇਰੀਐਂਟ ਲਈ ਟੈਸਟਿੰਗ ਵਰਸਟਰਸ਼ਾਇਰ ਵਿਚ ਸ਼ੁਰੂ ਹੋ ਗਈ ਹੈ।
ਇਸ ਖੇਤਰ ਵਿੱਚ ਦੱਖਣੀ ਅਫਰੀਕੀ ਵਾਇਰਸ ਦੇ ਬਿਨਾਂ ਕਿਸੇ ਅੰਤਰਰਾਸ਼ਟਰੀ ਯਾਤਰਾ ਦੇ ਕੁੱਝ ਕੇਸ ਸਾਹਮਣੇ ਆਉਣ ਦੇ ਬਾਅਦ ਡਬਲਯੂ ਆਰ 3 ਪੋਸਟਕੋਡ ਵਿੱਚ ਟੈਸਟਿੰਗ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਸੰਬੰਧੀ ਕੌਂਸਲਰ ਟੋਨੀ ਮਿਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤਰ ਵਿੱਚ ਤਕਰੀਬਨ 6,000 ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਵਾਇਰਸ ਦੇ ਇਸ ਰੂਪ ਦਾ ਇੱਕ ਸਕਾਰਾਤਮਕ ਮਾਮਲਾ ਸਾਹਮਣੇ ਆਇਆ ਹੈ।
ਮਿਲਰ ਅਨੁਸਾਰ ਇਹ ਟੈਸਟਿੰਗ ਸਾਈਟ ਖੇਤਰ ਵਿੱਚ ਤਕਰੀਬਨ ਵੱਧ ਤੋਂ ਵੱਧ ਦੋ ਹਫ਼ਤੇ ਲਈ ਹੋਵੇਗੀ। ਕੋਵਿਡ-19 ਦੇ ਉੱਭਰਨ ਤੋਂ ਬਾਅਦ ਦੱਖਣੀ ਅਫਰੀਕੀ ਵਾਇਰਸ ਦੇ ਇਸ ਰੂਪ ਨੂੰ ਵਧੇਰੇ ਖ਼ਤਰਨਾਕ ਨਹੀਂ ਮੰਨਿਆ ਜਾਂਦਾ ਪਰ ਸਿਹਤ ਮਾਹਿਰਾਂ ਅਨੁਸਾਰ ਇਹ ਵਧੇਰੇ ਅਸਾਨੀ ਨਾਲ ਫੈਲ ਸਕਦਾ ਹੈ। ਇਸ ਖੇਤਰ 'ਚ ਫਰਨੀਹਲ ਹੇਥ ਵਿੱਚ ਵ੍ਹਾਈਟ ਹਾਰਟ ਪੱਬ ਵਿਖੇ ਇਕ ਮੋਬਾਈਲ ਟੈਸਟਿੰਗ ਯੂਨਿਟ ਸਥਾਪਤ ਕੀਤਾ ਗਈ ਹੈ ਜਦਕਿ ਇੱਕ ਹੋਰ ਟੈਸਟਿੰਗ ਕੇਂਦਰ ਸੋਮਵਾਰ ਨੂੰ ਸਿਕਸਵੇਜ਼ ਸਟੇਡੀਅਮ ਵਿੱਚ ਖੁੱਲ੍ਹੇਗਾ ਜੋ ਕਿ ਬਿਨਾਂ ਵਾਇਰਸ ਦੇ ਲੱਛਣਾਂ ਤੋਂ ਸਿਰਫ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੋਵੇਗਾ।
ਨੋਟ- ਯੂਕੇ ਵਿਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਵੇਰੀਐਂਟ ਦੀ ਟੈਸਟਿੰਗ ਸ਼ੁਰੂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ ਦੇ ਕੇਅਰ ਹੋਮ 'ਚ ਕੋਰੋਨਾ ਪ੍ਰਕੋਪ ਤੋਂ ਬਾਅਦ 10 ਵਸਨੀਕਾਂ ਦੀ ਮੌਤ
NEXT STORY