ਲੰਡਨ - ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਸੋਮਵਾਰ ਨੂੰ ਵਾਤਾਵਰਣ ਕਰਮਚਾਰੀਆਂ ਨੇ ਕਈ ਜਗ੍ਹਾ ਪ੍ਰਦਰਸ਼ਨ ਕੀਤਾ ਅਤੇ ਭੀੜਭਾੜ ਵਾਲੇ ਪ੍ਰਮੁੱਖ ਮਾਰਗਾਂ ਨੂੰ ਬੰਦ ਕਰ ਦਿੱਤਾ, ਇਸ ਕਾਰਨ ਕਈ ਜਗ੍ਹਾ ਆਵਾਜਾਈ ਪ੍ਰਭਾਵਿਤ ਹੋਈ। ਪੁਲਸ ਨੇ 38 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵਾਤਾਵਰਣ ਕਰਮਚਾਰੀਆਂ ਨੇ ਬ੍ਰਿਟਿਸ਼ ਸਰਕਾਰ ਵਲੋਂ ਇੱਕ ਦਹਾਕੇ ਦੇ ਅੰਦਰ ਸਾਰੇ ਘਰਾਂ ਨੂੰ ਜੈਵਿਕ ਇੰਧਨ ਤੋਂ ਮੁਕਤ ਕਰਾਉਣ ਦੀ ਮੰਗ ਕੀਤੀ ਹੈ। ਇੰਸੁਲੇਟ ਬ੍ਰਿਟੇਨ ਨਾਮਕ ਸੰਸਥਾ ਬੀਤੇ ਕਈ ਹਫ਼ਤਿਆਂ ਤੋਂ ਰਾਜਧਾਨੀ ਲੰਡਨ ਵਿੱਚ ਵਿਰੋਧ ਪ੍ਰਦਰਸ਼ਨ ਆਯੋਜਿਤ ਕਰ ਰਹੀ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਰਾਜਧਾਨੀ ਦੀਆਂ ਕਈ ਪ੍ਰਮੁੱਖ ਸੜਕਾਂ ਨੂੰ ਬੰਦ ਕੀਤਾ ਗਿਆ ਹੈ।
ਸੰਸਥਾ ਨੇ ਕਿਹਾ ਕਿ 50 ਲੋਕਾਂ ਨੇ ਲੰਡਨ ਵਿੱਚ ਚਾਰ ਪ੍ਰਮੁੱਖ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ, ਜਿਸ ਵਿੱਚ ਬਲੈਕਵਾਲ ਟਨਲ ਵੀ ਸ਼ਾਮਲ ਹੈ, ਜੋ ਪੂਰਬੀ ਲੰਡਨ ਵਿੱਚ ਟੇਮਸ ਨਦੀ ਦੇ ਪ੍ਰਮੁੱਖ ਮਾਰਗਾਂ ਵਿੱਚੋਂ ਇੱਕ ਹੈ। ਦੱਖਣੀ ਲੰਡਨ ਵਿੱਚ ਵੈਂਡਸਵਰਥ ਬ੍ਰਿਜ, ਪੱਛਮੀ ਲੰਡਨ ਵਿੱਚ ਹੈਂਗਰ ਲੇਨ ਅਤੇ ਰਾਜਧਾਨੀ ਦੇ ਉੱਤਰ ਵਿੱਚ ਅਰਨੋਸ ਗਰੋਵ ਨੂੰ ਵੀ ਬੰਦ ਕੀਤਾ ਗਿਆ। ਲੰਡਨ ਦੀ ਮੈਟਰੋਪਾਲਿਟਨ ਪੁਲਸ ਨੇ ਕਿਹਾ ਕਿ ਰਾਜ ਮਾਰਗ ਨੂੰ ਬੰਦ ਕਰਨ ਅਤੇ ਸਾਰਵਜਨਿਕ ਗੜਬੜੀ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ 38 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਲਾਸਗੋ : ਕੋਪ 26 ਤੋਂ ਪਹਿਲਾਂ ਸਕੂਲੀ ਬੱਚੇ ਲਗਾਉਣਗੇ ਹਜ਼ਾਰਾਂ ਦਰੱਖਤ
NEXT STORY