ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਾਰੇ ਦੇਸ਼ ਸਾਵਧਾਨੀ ਵਰਤ ਰਹੇ ਹਨ। ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਭੀੜ ਵਾਲੇ ਇਲਾਕੇ ਵਿਚ ਕੋਰੋਨਾ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਜਲਦੀ ਹੀ ਅਜਿਹੇ ਇਲੈਕਟ੍ਰੋਨਿਕ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ ਜੋ ਸਰੀਰ ਦੀ ਗੰਧ ਨੂੰ ਸੁੰਘ ਕੇ ਵਾਇਰਸ ਦੀ ਮੌਜੂਦਗੀ ਸੰਬੰਧੀ ਸਾਵਧਾਨ ਕਰਨਗੇ। ਬ੍ਰਿਟੇਨ ਦੇ ਵਿਗਿਆਨੀਆਂ ਨੇ ਇਹ ਉਪਕਰਨ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦਾ ਨਾਮ 'ਕੋਵਿਡ ਅਲਾਰਮ' ਰੱਖਿਆ ਗਿਆ ਹੈ।
ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ (LSHTM) ਅਤੇ ਡਰਹਮ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸ਼ੁਰੂਆਤੀ ਖੋਜ ਵਿਚ ਪਾਇਆ ਕਿ ਕੋਰੋਨਾ ਇਨਫੈਕਸ਼ਨ ਦੀ ਇਕ ਖਾਸ ਗੰਧ ਹੁੰਦੀ ਹੈ ਜਿਸ ਕਾਰਨ ਵਾਸ਼ਪਸ਼ੀਲ ਜੈਵਿਕ ਮਿਸ਼ਰਨ (VOCs) ਵਿਚ ਤਬਦੀਲੀ ਹੋਣ ਲੱਗਦੀ ਹੈ। ਇਸ ਦੇ ਨਤੀਜੇ ਵਜੋਂ ਸਰੀਰ ਵਿਚ ਇਕ ਗੰਧ ਫ੍ਰਿਗਰਪ੍ਰਿੰਟ ਵਿਕਸਿਤ ਹੁੰਦਾ ਹੈ ਜਿਸ ਦਾ ਸੈਂਸਰ ਪਤਾ ਲਗਾ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਜੀ-7 ਸੰਮੇਲਨ ਤੋਂ ਬੌਖਲਾਇਆ ਚੀਨ, ਕਿਹਾ ਹੁਣ 'ਛੋਟੇ ਦੇਸ਼' ਦੁਨੀਆ 'ਤੇ ਨਹੀਂ ਕਰਦੇ ਰਾਜ
ਐੱਲ.ਐੱਸ.ਐੱਚ.ਟੀ.ਐੱਮ. ਦੇ ਖੋਜੀਆਂ ਦੀ ਅਗਵਾਈ ਵਿਚ ਡਰਹਮ ਯੂਨੀਵਰਸਿਟੀ ਦੇ ਨਾਲ ਹੀ ਬਾਇਓਟਿਕ ਕੰਪਨੀ ਰੋਬੋਸਿਸਟੈਂਟਿਲੀਮਿਟ ਨੇ ਓਰਗੇਨਿਕ ਸੇਮੀ-ਕੰਡਕਟਿੰਗ (ਓ.ਐੱਸ.ਸੀ.) ਸੈਂਸਰ ਦੇ ਨਾਲ ਇਸ ਉਪਕਰਨ ਦਾ ਪਰੀਖਣ ਵੀ ਕੀਤਾ ਹੈ। ਐੱਲ.ਐੱਸ.ਐੱਚ.ਟੀ.ਐੱਮ. ਵਿਚ ਰੋਗ ਕੰਟਰੋਲ ਵਿਭਾਗ ਦੇ ਪ੍ਰਮੁੱਖ ਅਤੇ ਸ਼ੋਧ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਜੇਮਸ ਲੋਗਾਨ ਨੇ ਕਿਹਾ ਕਿ ਇਹ ਨਤੀਜੇ ਕਾਫੀ ਆਸਵੰਦ ਹਨ। ਭਾਵੇਂਕਿ ਇਸ ਗੱਲ ਦੀ ਪੁਸ਼ਟੀ ਕੀਤੇ ਜਾਣ ਲਈ ਹਾਲੇ ਹੋਰ ਪਰੀਖਣ ਦੀ ਲੋੜ ਹੈ ਕਿ ਮਨੁੱਖੀ ਪਰੀਖਣ ਵਿਚ ਵੀ ਇਸ ਦੇ ਨਤੀਜੇ ਉਨੇ ਹੀ ਸਹੀ ਸਾਬਤ ਹੋ ਸਕਦੇ ਹਨ।
ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਨੂੰ ਦਿੱਤੀ ਦਰਦਨਾਕ ਮੌਤ, ਸ਼ਖ਼ਸ ਨੇ ਕੁਹਾੜੀ ਨਾਲ ਕੀਤੇ 83 ਵਾਰ
NEXT STORY