ਬਰੈਡਫੋਰਡ (ਇੰਗਲੈਂਡ) (ਮਨਦੀਪ ਖੁਰਮੀ ਹਿੰਮਤਪੁਰਾ) : ਬਰਤਾਨੀਆ 'ਚ ਕੋਕੀਨ ਦੀ ਤਸਕਰੀ ਕਰਨ ਵਾਲੇ ਗੈਂਗ ਦੇ 7 ਕਾਮਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਹੈ। ਮੈਕਸੀਕੋ ਤੋਂ ਪਪੀਤਿਆਂ ਵਿੱਚ ਲੁਕੋ ਕੇ ਲਗਭਗ 92 ਕਿਲੋ ਕੋਕੀਨ ਕੰਟੇਨਰ ਰਾਹੀਂ ਬਰੈਡਫੋਰਡ ਪਹੁੰਚਣੀ ਸੀ। ਉਕਤ ਕੋਕੀਨ ਦੀ ਬਾਜ਼ਾਰ 'ਚ ਕੀਮਤ ਲਗਭਗ 9 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ।

ਬਰੈਡਫੋਰਡ ਦੇ ਲੋਅ ਮੂਰ ਇਲਾਕੇ 'ਚ ਉਕਤ ਕੰਟੇਨਰ ਟਾਇਰ ਯਾਰਡ ਵਿੱਚ ਲਿਆਂਦਾ ਗਿਆ ਸੀ, ਜਿੱਥੇ ਕੋਕੀਨ ਨੂੰ ਕੱਢਿਆ ਜਾਣਾ ਸੀ। ਪਹਿਲਾਂ ਪੁਲਸ ਨੇ ਇੱਕ ਗੈਂਗ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਪਰ ਬਾਅਦ ਵਿੱਚ ਬਾਕੀ ਮੈਂਬਰਾਂ ਤੋਂ 57 ਕਿਲੋ ਕੋਕੀਨ ਹੋਰ ਫੜ੍ਹਨ ਵਿੱਚ ਸਫ਼ਲਤਾ ਹਾਸਲ ਕੀਤੀ। ਬਰੈਡਫੋਰਡ ਕਰਾਊਨ ਕੋਰਟ ਵੱਲੋਂ ਗੈਂਗ ਦੇ ਮੁਖੀ ਸਾਂਚੇਜ ਹੈਫਰਨਨ ਨੂੰ 29 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਲੈਵੀ ਡੈਪਾਸ ਨੂੰ 27 ਸਾਲ, ਮੈਥਿਊ ਜੈਕਸਨ ਨੂੰ 17 ਸਾਲ, ਜੈਕ ਸਟੈਨਲੇ ਨੂੰ 13 ਸਾਲ, ਡੋਮਿਨਿਕ ਲੋਵੀ ਨੂੰ 8 ਸਾਲ, ਗੈਰੀ ਸਿਨਕਲੇਅਰ ਨੂੰ 10 ਸਾਲ ਤੇ ਆਦਿਲ ਦਿੱਤਾ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਟਾਈਫੂਨ Kalmaegi ਨੇ ਫਿਲੀਪੀਨਜ਼ 'ਚ ਮਚਾਈ ਤਬਾਹੀ, 66 ਲੋਕਾਂ ਦੀ ਮੌਤ
NEXT STORY