ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਯੂਕੇ ਦੇ ਵਿਲਟਸ਼ਾਇਰ ਵਿਚ ਸਵਿੰਡਨ ਦੇ ਨਜ਼ਦੀਕ ਜੰਗਲੀ ਖੇਤਰ ਵਿਚੋਂ ਸ਼ੁੱਕਰਵਾਰ ਨੂੰ ਸੰਭਾਵਿਤ ਤੌਰ 'ਤੇ ਮਨੁੱਖੀ ਅਵਸ਼ੇਸ਼ ਪ੍ਰਾਪਤ ਕੀਤੇ ਗਏ ਹਨ। ਇਸ ਸਬੰਧੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਅਧਿਕਾਰੀਆਂ ਵੱਲੋਂ ਪੁਰਾਣੇ ਮਨੁੱਖੀ ਅਵਸ਼ੇਸ਼ ਪਾਏ ਜਾਣ ਤੋਂ ਬਾਅਦ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਲਟਸ਼ਾਇਰ ਪੁਲਸ ਨੇ ਜਾਣਕਾਰੀ ਦਿੱਤੀ ਕਿ ਐਮ 4 ਮੋਟਰਵੇਅ ਦੇ ਜੰਕਸ਼ਨ 15 ਦੇ ਨਜ਼ਦੀਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਹਨਾਂ ਅਵਸ਼ੇਸ਼ਾਂ ਦੇ ਫੋਰੈਂਸਿਕ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਇਸ ਖੇਤਰ ਵਿਚ ਕੁੱਝ ਹੋਰ ਢੁੱਕਵੀਂ ਸਮੱਗਰੀ ਦੀ ਭਾਲ ਕੀਤੀ ਜਾਵੇਗੀ।
ਪੁਲਸ ਅਨੁਸਾਰ ਇਸ ਸਬੰਧੀ ਜਾਂਚ ਵਿਚ ਕਈ ਹਫ਼ਤੇ ਲੱਗ ਸਕਦੇ ਹਨ। ਮਾਹਰ ਅਧਿਕਾਰੀ ਇਸ ਸਮੇਂ ਫੋਰੈਂਸਿਕ ਵਿਗਿਆਨਕ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਕਿਸੇ ਵੀ ਢੁੱਕਵੀਂ ਸਮੱਗਰੀ ਨੂੰ ਬਰਾਮਦ ਕਰਨ ਲਈ ਇਸ ਖੇਤਰ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਸ ਖੇਤਰ ਵਿਚ ਲੋਕ ਕਈ ਦਿਨਾਂ ਤੱਕ ਪੁਲਸ ਦੀ ਮੌਜੂਦਗੀ ਦਾ ਸਾਹਮਣਾ ਕਰ ਸਕਦੇ ਹਨ।
ਅਮਰੀਕਾ ਨੇ ਚੀਨ ਦੇ ਪ੍ਰਮਾਣੂ ਹਥਿਆਰ ਬਣਾਉਣ ’ਤੇ ਜਤਾਈ ਚਿੰਤਾ, ਸਾਰੇ ਦੇਸ਼ਾਂ ਨੂੰ ਦਿੱਤਾ ਇਹ ਸੱਦਾ
NEXT STORY