ਲੰਡਨ (ਬਿਊਰੋ): ਬ੍ਰਿਟੇਨ ’ਚ ਕੋਰੋਨਾਵਾਇਰਸ ਦੀ ਇਕ ਨਵੀਂ ਵੈਕਸੀਨ ਦਾ ਹਿਊਮਨ ਟ੍ਰਾਇਲ ਸ਼ੁਰੂ ਹੋ ਗਿਆ ਹੈ। ਇਸ ਵੈਕਸੀਨ ਨਾਲ ਜੁੜੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਮਨੁੱਖੀ ਸਰੀਰ ’ਚ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ’ਚ ਮਦਦ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਜਾਨਵਰਾਂ ’ਤੇ ਕੀਤੇ ਗਏ ਟ੍ਰਾਇਲ ਦੇ ਦੌਰਾਨ ਇਸ ਵੈਕਸੀਨ ਨੇ ਚੰਗਾ ਨਤੀਜਾ ਦਿੱਤਾ ਹੈ।
600 ਲੋਕਾਂ ’ਤੇ ਹੋਵੇਗਾ ਹਿਊਮਨ ਟ੍ਰਾਇਲ
ਇਸ ਵੈਕਸੀਨ ਦਾ ਟ੍ਰਾਇਲ ਲੰਡਨ ਦੇ ਇੰਪੀਰੀਅਲ ਕਾਲਜ ’ਚ 3000 ਲੋਕਾਂ ’ਤੇ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੀ ਅਗਵਾਈ ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਰਾਬਿਨ ਸ਼ਟੋਕ ਕਰ ਰਹੇ ਹਨ। ਦੱਸ ਦਈਏ ਕਿ ਬ੍ਰਿਟੇਨ ’ਚ ਇਹ ਕੋਰੋਨਾ ਦੀ ਦੂਜੀ ਵੈਕਸੀਨ ਹੈ ਜੋ ਹਿਊਮਨ ਟ੍ਰਾਇਲ ਦੇ ਫੇਜ਼ ਤੱਕ ਪਹੁੰਚੀ ਹੈ। ਇਸ ਤੋਂ ਪਹਿਲਾਂ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਇਕ ਹੋਰ ਵੈਕਸੀਨ ਦਾ ਹਿਊਮਨ ਟ੍ਰਾਇਲ ਕਰ ਰਹੇ ਹਨ।
2021 ਦੇ ਸ਼ੁਰੂਆਤ ’ਚ ਪ੍ਰੋਡਕਸ਼ਨ ਦੀ ਸੰਭਾਵਨਾ
ਇਸ ਪ੍ਰਾਜੈਕਟ ਨਾਲ ਜੁੜੇ ਵਿਗਿਆਨੀਆਂ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਹਿਊਮਨ ਟ੍ਰਾਇਲ ਤੋਂ ਬਾਅਦ ਅਕਤੂਬਰ ’ਚ ਇਸ ਵੈਕਸੀਨ ਦਾ ਦੂਜਾ ਟ੍ਰਾਇਲ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਵੈਕਸੀਨ ਦਾ ਪ੍ਰੀਖਣ 6000 ਲੋਕਾਂ ’ਤੇ ਕਰਨ ਦੀ ਯੋਜਨਾ ਹੈ। ਇੰਪੀਰੀਅਲ ਕਾਲਜ ਦੀ ਟੀਮ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਇਸ ਵੈਕਸੀਨ ਨੂੰ 2021 ਦੇ ਸ਼ੁਰੂਆਤ ’ਚ ਪ੍ਰੋਡਕਸ਼ਨ ਲਈ ਦਿੱਤਾ ਜਾ ਸਕਦਾ ਹੈ।
ਵੱਖਰੀ ਤਰ੍ਹਾਂ ਦੀ ਹੈ ਇਹ ਵੈਕਸੀਨ
ਵਿਸ਼ਵ ’ਚ ਜਿਨ੍ਹਾਂ ਹੋਰ ਵੈਕਸੀਨ ਦਾ ਪ੍ਰੀਖਣ ਚੱਲ ਰਿਹਾ ਹੈ, ਉਨ੍ਹਾਂ ’ਚੋਂ ਜਿਆਦਾਤਰ ਕਮਜ਼ੋਰ ਜਾਂ ਵਾਇਰਸ ਦਾ ਪਰਿਵਰਤਿਤ ਰੂਪ ਹਨ ਜਦੋਂ ਕਿ ਇੰਪੀਰੀਅਲ ਕਾਲਜ ਦੀ ਇਹ ਵੈਕਸੀਨ ਜੈਨੇਟਿਕ ਕੋਡ ਦੇ ਸਿੰਥੈਟਿਕ ਸਟ੍ਰੈਂਡ ਦੀ ਵਰਤੋਂ ਕਰ ਕੇ ਵਾਇਰਸ ਦੇ ਅਸਰ ਨੂੰ ਖਤਮ ਕਰੇਗੀ। ਇਹ ਵੈਕਸੀਨ ਮਾਸਪੇਸ਼ੀਆਂ ’ਚ ਇੰਜੈਕਟ ਹੋਣ ਤੋਂ ਬਾਅਦ ਸਪਾਈਕ ਪ੍ਰੋਟੀਨ ਨੂੰ ਬਣਾਉਣ ’ਚ ਮਦਦ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : WHO ਦੇ ਅੰਕੜਿਆਂ 'ਚ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ
ਦੁਨੀਆ ਭਰ ’ਚ 13 ਵੈਕਸੀਨ ਕਲੀਨੀਕਲ ਟ੍ਰਾਇਲ ਫੇਜ ’ਚ
ਦੱਸ ਦਈਏ ਕਿ ਦੁਨੀਆ ’ਚ ਮੌਜੂਦਾ ਸਮੇਂ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ 120 ਤੋਂ ਜਿਆਦਾ ਹਿੱਸੇਦਾਰ ਕੰਮ ਕਰ ਰਹੇ ਹਨ ਜਦੋਂ ਕਿ ਇਨ੍ਹਾਂ ’ਚੋਂ 13 ਵੈਕਸੀਨ ਕਲੀਨੀਕਲ ਟ੍ਰਾਇਲ ਦੇ ਫੇਜ਼ ’ਚ ਪਹੁੰਚ ਚੁੱਕੀਆਂ ਹਨ। ਇਨ੍ਹਾਂ ’ਚੋਂ ਸਭ ਤੋਂ ਜਿਆਦਾ ਚੀਨ ਦੀ ਵੈਕਸੀਨ ਹਿਊਮਨ ਟ੍ਰਾਇਲ ’ਚ ਹੈ। ਦੱਸ ਦਈਏ ਕਿ ਚੀਨ ’ਚ 5, ਬ੍ਰਿਟੇਨ ’ਚ 2, ਅਮਰੀਕਾ ’ਚ 3, ਰੂਸ, ਆਸਟ੍ਰੇਲੀਆ ਅਤੇ ਜਰਮਨੀ ’ਚ 1-1 ਵੈਕਸੀਨ ਕਲੀਨੀਕਲ ਟ੍ਰਾਇਲ ਫੇਜ ’ਚ ਹੈ।
ਕੋਵਿਡ-19 : WHO ਦੇ ਅੰਕੜਿਆਂ 'ਚ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ
NEXT STORY