ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਤਾਲਾਬੰਦੀ ਨੂੰ ਖਤਮ ਕਰਨ ਅਤੇ ਬੱਚਿਆਂ ਨੂੰ ਸਕੂਲ ਵਾਪਸ ਭੇਜਣ ਲਈ "ਸਮਾਜਕ ਦੂਰੀ ਨਾ ਹੋਵੇ" ਦੀ ਮੰਗ ਨੂੰ ਲੈ ਕੇ ਬੀਤੇ ਦਿਨ 12 ਵਜੇ ਲੈਂਬੈਥ ਵਿੱਚ ਕਲੈਫਾਮ ਕਾਮਨ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ "ਸ਼ਾਂਤਮਈ ਇਕੱਠ" ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਲੋਕ "ਤਾਲਾਬੰਦੀ ਨੂੰ ਖਤਮ ਕਰਨ" ਲਈ ਮੁਹਿੰਮ ਚਲਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਲੰਡਨ ਦੇ ਕੁਝ ਬੱਸ ਰੂਟਾਂ 'ਤੇ ਯਾਤਰੀਆਂ ਨੂੰ ਦੇਣਾ ਹੋਵੇਗਾ ਭੁਗਤਾਨ
ਇਸ ਤੋਂ ਇਲਾਵਾ ਸਕੂਲਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਤਾਂ ਹੀ ਬੱਚਿਆਂ ਨੂੰ ਵਾਪਸ ਭੇਜਣਾ ਚਾਹੁੰਦੇ ਹਨ ਜੇ ਕੋਈ ਸਮਾਜਕ ਦੂਰੀ ਨਾ ਹੋਵੇ ਤਾਂ ਜੋ ਬੱਚਿਆਂ ਦਾ ਮਾਨਸਿਕ ਤੌਰ 'ਤੇ ਨੁਕਸਾਨ ਨਾ ਹੋਵੇ। ਜ਼ਿਕਰਯੋਗ ਹੈ ਤਾਲਾਬੰਦੀ ਨੂੰ ਖਤਮ ਕਰਨ ਦੀ ਮੰਗ ਕਰਦਾ ਇਹ ਪ੍ਰਦਰਸ਼ਨ ਹਰ ਹਫ਼ਤੇ ਕੀਤਾ ਜਾ ਰਿਹਾ ਹੈ। ਲਗਭਗ ਦੋ ਹਫ਼ਤੇ ਪਹਿਲਾਂ ਮੈਟਰੋਪੁਲਿਟਨ ਪੁਲਿਸ ਦੇ ਹੈੱਡ ਕੁਆਰਟਰ ਸਾਹਮਣੇ ਵੀ ਇੱਕ ਪ੍ਰਦਰਸ਼ਨ ਹੋਇਆ ਸੀ ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਮੂਹਕ ਜੱਫ਼ੀ ਪਾ ਕੇ ਦੂਰੀਆਂ ਖਤਮ ਕਰਨ ਦਾ ਐਲਾਨ ਕੀਤਾ ਸੀ। ਉਸ ਸਮੇਂ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਵੀ ਹੋਈ ਸੀ।
ਲੰਡਨ ਦੇ ਕੁਝ ਬੱਸ ਰੂਟਾਂ 'ਤੇ ਯਾਤਰੀਆਂ ਨੂੰ ਦੇਣਾ ਹੋਵੇਗਾ ਭੁਗਤਾਨ
NEXT STORY