ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਇਕ ਆਇਰਿਸ਼ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਮਹਿਲਾ ਵਕੀਲ ਨੂੰ ਏਅਰ ਇੰਡੀਆ ਦੀ ਇਕ ਉਡਾਣ ਵਿਚ ਚਾਲਕ ਦਲ ਦੇ ਮੈਂਬਰਾਂ ਨਾਲ ਬਦਤਮੀਜੀ ਕਰਨ 'ਤੇ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ। ਮਹਿਲਾ ਨੇ ਏਅਰ ਇੰਡੀਆ ਦੀ ਮੁੰਬਈ ਤੋਂ ਲੰਡਨ ਜਾ ਰਹੀ ਉਡਾਣ ਵਿਚ ਸ਼ਰਾਬ ਨਾ ਦਿੱਤੇ ਜਾਣ 'ਤੇ ਚਾਲਕ ਦਲ ਦੇ ਮੈਂਬਰਾਂ ਨਾਲ ਬਦਤਮੀਜੀ ਕੀਤੀ ਸੀ। ਇਹ ਘਟਨਾ ਕੈਮਰੇ ਵਿਚ ਕੈਦ ਹੋ ਗਈ। ਲੰਡਨ ਦੀ ਇਕ ਅਦਾਲਤ ਵਿਚ ਵੀਰਵਾਰ ਨੂੰ ਸੁਣਵਾਈ ਦੌਰਾਨ ਸਿਮੋਨ ਬਰਨਸ (50) ਨੂੰ ਸਜ਼ਾ ਸੁਣਾਈ ਗਈ।
ਸੁਣਵਾਈ ਦੌਰਾਨ ਇਹ ਸਪੱਸ਼ਟ ਹੋਇਆ ਕਿ ਮਹਿਲਾ ਪਹਿਲਾਂ ਤੋਂ ਕਾਫੀ ਨਸ਼ੇ ਵਿਚ ਸੀ ਇਸ ਦੇ ਬਾਅਦ ਵੀ ਸ਼ਰਾਬ ਦੀ ਮੰਗ ਕਰ ਰਹੀ ਸੀ। ਸ਼ਰਾਬ ਨਾ ਦੇਣ 'ਤੇ ਉਸ ਨੇ ਨਾ ਸਿਰਫ ਨਸਲੀ ਟਿੱਪਣੀ ਕੀਤੀ ਸਗੋਂ ਚਾਲਕ ਦਲ ਦੇ ਇਕ ਮੈਂਬਰ ਦੇ ਚਿਹਰੇ 'ਤੇ ਥੁੱਕਿਆ ਵੀ। ਅਦਾਲਤ ਨੇ ਕਿਹਾ ਕਿ ਕਿਸੇ ਵੀ ਫਲਾਈਟ ਦੇ ਅੰਦਰ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰੀ ਵਾਲਾ ਵਿਵਹਾਰ ਭਿਆਨਕ ਹੈ ਅਤੇ ਇਸ ਨਾਲ ਸੁਰੱਖਿਆ ਲਈ ਵੀ ਖਤਰਾ ਪੈਦਾ ਹੁੰਦਾ ਹੈ।
ਇਸ ਦੇ ਨਾਲ ਹੀ ਅਦਾਲਤ ਨੇ 50 ਸਾਲਾ ਬਰਨਸ ਨੂੰ ਜਹਾਜ਼ ਵਿਚ ਨਸ਼ੇ ਵਿਚ ਹੋਣ ਕਾਰਨ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਅਤੇ ਹਮਲੇ ਲਈ ਦੋ ਮਹੀਨੇ ਦੀ ਵਾਧੂ ਸਜ਼ਾ ਸੁਣਾਈ। ਦੋਵੇਂ ਸਜ਼ਾ ਨਾਲ-ਨਾਲ ਚੱਲਣਗੀਆਂ। ਅਦਾਲਤ ਦੇ ਆਦੇਸ਼ ਮੁਤਾਬਕ ਮਹਿਲਾ ਨੇ ਜਿਸ ਵਿਅਕਤੀ ਦੇ ਮੂੰਹ 'ਤੇ ਥੁੱਕਿਆ ਸੀ ਉਸ ਨੂੰ ਮੁਆਵਜ਼ੇ ਦੇ ਤੌਰ 'ਤੇ 300 ਪੌਂਡ ਦੇਣੇ ਹੋਣਗੇ।
ਰਿਟਾਇਰਮੈਂਟ ਮੈਚ ਖੇਡ ਰਿਹਾ ਇਟਾਲੀਅਨ ਫੁੱਟਬਾਲਰ ਹੋਇਆ ਅਗਵਾ, ਵੀਡੀਓ
NEXT STORY