ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪੁਲਸ ਅਤੇ ਹੋਰ ਏਜੰਸੀਆਂ ਦੁਆਰਾ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਯਤਨ ਜਾਰੀ ਹਨ। ਇਹਨਾਂ ਹੀ ਯਤਨਾਂ ਕਾਰਨ ਇੱਕ ਟਰੱਕ ਡਰਾਈਵਰ ਜਿਸਨੇ ਫਰਾਂਸ ਤੋਂ ਆਉਣ ਤੋਂ ਬਾਅਦ 7.5 ਮਿਲੀਅਨ ਪੌਂਡ ਮੁੱਲ ਕੀਮਤ ਦੀ ਕੋਕੀਨ ਦੀ ਯੂਕੇ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੂੰ ਕਾਬੂ ਕੀਤਾ ਗਿਆ ਸੀ। ਇਸ ਡਰਾਈਵਰ ਨੂੰ ਇਸ ਦੋਸ਼ ਵਿੱਚ 11 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ 45 ਸਾਲਾ ਮਿਓਡਰਾਗ ਇਵਾਨਕੋਵਿਚ ਨਾਮ ਦੇ ਟਰੱਕ ਡਰਾਈਵਰ ਨੂੰ ਫਰਾਂਸ ਦੇ ਕੈਲੇਸ ਤੋਂ ਆਉਣ ਤੋਂ ਬਾਅਦ ਪਿਛਲੇ ਸਤੰਬਰ ਵਿੱਚ ਡੋਵਰ ਬੰਦਰਗਾਹ 'ਤੇ ਕਲਾਸ ਏ ਦੀ 207 ਐੱਲ ਬੀ (94 ਕਿਲੋਗ੍ਰਾਮ) ਡਰੱਗ ਨਾਲ ਫੜਿਆ ਗਿਆ ਸੀ। ਨੈਸ਼ਨਲ ਕਰਾਈਮ ਏਜੰਸੀ ਦੇ ਅਧਿਕਾਰੀਆਂ ਨੇ ਇਵਾਨਕੋਵਿਚ ਦੇ ਵਾਹਨ ਵਿੱਚ ਰੱਖੇ ਬਕਸੇ ਵਿੱਚੋਂ ਇੱਕ ਚਿੱਟਾ ਪਾਊਡਰ ਬਰਾਮਦ ਕੀਤਾ ਸੀ, ਜਿਸਦੀ ਬਾਅਦ ਵਿੱਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 20 ਸਾਲਾ ਨੌਜਵਾਨ ਦੇ ਕਤਲ ਦੇ ਦੋਸ਼ 'ਚ 6 ਪਾਕਿਸਤਾਨੀ ਮੁੰਡਿਆਂ ਨੂੰ ਉਮਰਕੈਦ
ਇਵਾਨਕੋਵਿਚ, ਉੱਤਰੀ ਬੋਸਨੀਆ ਦੇ ਬੰਜਾ ਲੁਕਾ ਨਾਲ ਸਬੰਧਿਤ ਹੈ ਅਤੇ ਉਸਨੂੰ ਸ਼ੁੱਕਰਵਾਰ ਨੂੰ ਕੈਂਟਰਬਰੀ ਕਰਾਊਨ ਕੋਰਟ ਨੇ ਜੇਲ੍ਹ ਦੀ ਸਜਾ ਸੁਣਾਈ। ਯੂਕੇ ਪੁਲਸ ਦੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਇਸ ਤੋਂ ਪਹਿਲਾਂ ਵੀ ਇੱਕ ਜਰਮਨ ਟਰੱਕ ਚਾਲਕ ਕਾਵਸ ਰਫੀਈ (57) ਨੂੰ ਇਸੇ ਬੰਦਰਗਾਹ ਰਾਹੀਂ 38 ਮਿਲੀਅਨ ਪੌਂਡ ਕੀਮਤ ਦੀ ਅੱਧਾ ਟਨ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਈ ਮਾਰਚ ਵਿੱਚ 19 ਸਾਲਾਂ ਦੀ ਜੇਲ੍ਹ ਹੋਈ ਸੀ। ਪੁਲਸ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਲੱਖਾਂ ਪੌਂਡ ਦੇ ਨਸ਼ੀਲੇ ਪਦਾਰਥ ਬਰਤਾਨਵੀ ਦੀਆਂ ਗਲੀਆਂ ਵਿੱਚ ਆਉਣ ਤੋਂ ਰੋਕੀ ਗਈ ਹੈ।
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਪਾਰਕ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਆਉਣਗੇ ਭਾਰਤ
NEXT STORY