ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਅਤੇ ਇਸ ਤੋਂ ਬਚਾਅ ਲਈ ਲਗਾਈਆਂ ਗਈਆਂ ਸਖਤ ਪਾਬੰਦੀਆਂ ਨੇ ਯੂਕੇ ਵਿੱਚ ਜ਼ਿਆਦਾਤਰ ਕਾਰੋਬਾਰਾਂ ਵਿੱਚ ਮੰਦੀ ਲਿਆਂਦੀ ਹੈ। ਕੋਰੋਨਾ ਤੋਂ ਪ੍ਰਭਾਵਿਤ ਕਾਰੋਬਾਰਾਂ ਵਿੱਚ ਉਬਰ ਟੈਕਸੀ ਸੇਵਾ ਵੀ ਹੈ। ਮੰਦੀ ਦੀ ਮਾਰ ਝੱਲ ਰਹੀ ਉਬਰ ਟੈਕਸੀ ਸੇਵਾ ਦੇ ਸਬੰਧ ਵਿੱਚ ਲੋਕਾਂ ਨੇ ਟੈਕਸੀ ਪ੍ਰਾਪਤ ਕਰਨ ਲਈ ਲੰਮੀ ਉਡੀਕ ਅਤੇ ਵਧੇਰੇ ਕਿਰਾਏ ਦੀ ਰਿਪੋਰਟ ਦਿੱਤੀ ਹੈ।
ਮੌਜੂਦਾ ਸਮੇਂ ਕੋਰੋਨਾ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਅਦ ਉਬਰ ਕੰਪਨੀ ਆਪਣੇ ਕਾਰੋਬਾਰ ਲਈ ਸੰਘਰਸ਼ ਕਰ ਰਹੀ ਹੈ। ਕਾਰੋਬਾਰੀ ਮਾਹਰਾਂ ਅਨੁਸਾਰ ਹਜ਼ਾਰਾਂ ਡਰਾਈਵਰਾਂ ਨੇ ਮਹਾਮਾਰੀ ਦੇ ਪਿਛਲੇ 18 ਮਹੀਨਿਆਂ ਵਿੱਚ ਟੈਕਸੀ ਦੀ ਮੰਗ ਘਟਣ ਕਾਰਨ ਕੰਪਨੀ ਨੂੰ ਛੱਡਕੇ, ਭੋਜਨ ਡਲਿਵਰੀ ਕੰਪਨੀਆਂ ਡਿਲੀਵਰੂ ਅਤੇ ਉਬੇਰ ਈਟਸ, ਜਸਟ ਈਟ ਆਦਿ ਵਿੱਚ ਕੰਮ ਸ਼ੁਰੂ ਕੀਤਾ ਹੈ। ਇਸਦੇ ਇਲਾਵਾ ਡਰਾਈਵਰ ਤੇਜ਼ੀ ਨਾਲ ਮਲਟੀ-ਐਪਿੰਗ ਹੋ ਰਹੇ ਹਨ ਅਤੇ ਕਈ ਵੱਖ-ਵੱਖ ਪਲੇਟਫਾਰਮਾਂ ਜਿਵੇਂ ਕਿ ਬੋਲਟ ਅਤੇ ਫ੍ਰੀਨੋ ਆਦਿ ਵਿੱਚ ਵੀ ਨੌਕਰੀਆਂ ਲੈ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - ਫਲੋਰਿਡਾ : ਕੋਵਿਡ-19 ਕਾਰਨ ਤਕਰੀਬਨ 440 ਸਕੂਲੀ ਵਿਦਿਆਰਥੀ ਹੋਏ ਇਕਾਂਤਵਾਸ
ਇਸ ਲਈ ਡਰਾਈਵਰਾਂ ਦੀ ਘਾਟ ਕਾਰਨ, ਉਬਰ ਗਾਹਕਾਂ ਦੀਆਂ ਟੈਕਸੀ ਸਵਾਰੀਆਂ ਰੱਦ ਹੋ ਰਹੀਆਂ ਹਨ। ਇਸ ਸਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਉਬਰ ਦੁਆਰਾ ਇਸ ਸਾਲ ਦੇ ਅੰਤ ਤੱਕ ਯੂਕੇ ਵਿੱਚ ਮੌਜੂਦ 70,000 ਡਰਾਈਵਰਾਂ ਵਿੱਚ 20,000 ਹੋਰ ਡਰਾਈਵਰਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੈਤੀ 'ਚ 7.2 ਦੀ ਤੀਬਰਤਾ ਦਾ ਭੂਚਾਲ, 300 ਤੋਂ ਵੱਧ ਲੋਕਾਂ ਦੀ ਮੌਤ ਤੇ ਪੀ.ਐੱਮ ਵੱਲੋਂ ਐਮਰਜੈਂਸੀ ਦਾ ਐਲਾਨ
ਯੂਕੇ: ਪਲਿਮਥ ਗੋਲੀਕਾਂਡ ਦੇ ਸਥਾਨ 'ਤੇ ਸੈਂਕੜੇ ਲੋਕਾਂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY