ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੱਖਣੀ ਵੇਲਜ਼ ਦੇ ਇੱਕ ਚਾਈਨੀਜ਼ ਟੇਕਵੇਅ ਵਿੱਚ ਇੱਕ 16 ਸਾਲਾ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਹੈ। ਇਸ ਚੀਨੀ ਹੋਣਹਾਰ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿੱਚ ਪੁਲਸ ਨੇ ਦੱਸਿਆ ਕਿ ਵੈਨਜਿੰਗ ਐਕਸ ਯੂ ਨਾਮ ਦੀ ਇਹ 16 ਸਾਲਾ ਲੜਕੀ ਸ਼ੁੱਕਰਵਾਰ ਦੇ ਦਿਨ ਦਿਹਾਤੀ ਸਾਊਥ ਵੇਲਜ਼ ਵਿੱਚ ਛੁਰੇਮਾਰੀ ਦੀ ਘਟਨਾ ਦੌਰਾਨ ਪੁਲਸ ਦੁਆਰਾ ਕਾਰਵਾਈ ਕਰਨ ਵੇਲੇ ਮ੍ਰਿਤਕ ਪਾਈ ਗਈ।
ਇਸ ਵਾਰਦਾਤ ਸੰਬੰਧੀ ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਰੋਂਡਾਡਾ ਦੇ ਯਨੀਸਵੇਨ ਪਿੰਡ ਵਿੱਚ ਛੁਰੇਮਾਰੀ ਦੀ ਸੂਚਨਾ ਮਿਲਦਿਆਂ ਲੱਗਭਗ 30 ਪੁਲਸ ਕਾਰਾਂ ਅਤੇ ਐਂਬੂਲੈਂਸਾਂ ਬਾਗਲਾਇਨ ਸਟ੍ਰੀਟ ਤੇ ਬਲਿਊ ਸਕਾਈ ਚਾਈਨੀਜ਼ ਟੇਕਵੇਅ ਪਹੁੰਚੀਆਂ, ਜਿੱਥੇ ਇਸ 16 ਸਾਲਾ ਲੜਕੀ ਦੀ ਮੌਤ ਹੋ ਗਈ ਸੀ। ਪੁਲਸ ਅਨੁਸਾਰ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਵੈਨਜਿੰਗ ਦੀ ਮੌਤ ਨੂੰ ਸ਼ੁਰੂ ਵਿੱਚ ਅਚਾਨਕ ਅਤੇ ਅਣਜਾਣ ਮੰਨਿਆ ਗਿਆ ਸੀ ਪਰ ਪੁਲਸ ਦੁਆਰਾ ਪੋਸਟ ਮਾਰਟਮ ਤੋਂ ਬਾਅਦ ਇਸ ਦੀ ਕਤਲ ਵਜੋਂ ਪੁਸ਼ਟੀ ਕਰਦਿਆਂ ਜਾਂਚ ਸ਼ੁਰੂ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਤਿਰੰਗਾ ਕਾਰ ਰੈਲੀ 'ਚ ਹਮਲਾ ਕਰਨ ਵਾਲਾ ਖਾਲਿਸਤਾਨ ਸਮਰਥਕ ਗ੍ਰਿਫ਼ਤਾਰ (ਵੀਡੀਓ)
ਇਸ ਸੰਬੰਧੀ ਦੋ 31 ਅਤੇ 38 ਸਾਲਾਂ ਵਿਅਕਤੀਆਂ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਵੈਨਜਿੰਗ ਦੇ ਪਰਿਵਾਰ ਅਨੁਸਾਰ ਉਹ ਇੱਕ ਬਹੁਤ ਹੀ ਕੋਮਲ ਦਿਲ ਇਨਸਾਨ ਸੀ ਅਤੇ ਆਪਣੇ ਪਰਿਵਾਰ ਦੀ ਮੱਦਦ ਲਈ ਟੇਕਵੇਅ ਵਿੱਚ ਕੰਮ ਵੀ ਕਰਦੀ ਸੀ।
ਨੋਟ- ਯੂਕੇ 'ਚ 16 ਸਾਲਾ ਚੀਨੀ ਲੜਕੀ ਦੀ ਚਾਕੂ ਮਾਰ ਕੇ ਹੱਤਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਦਾ ਕਹਿਰ, ਅਮਰੀਕਾ 'ਚ ਲੋਕ ਕਰ ਰਹੇ ਵਿੱਤੀ ਸੰਕਟ ਦਾ ਸਾਹਮਣਾ
NEXT STORY