ਲੰਡਨ(ਵਿਸ਼ੇਸ਼)- ਬ੍ਰਿਟੇਨ ਦੀ ਇਕ ਮਹਿਲਾ ਮੰਤਰੀ ’ਤੇ ਆਪਣੇ ਪਰਿਵਾਰ ਰਾਹੀਂ ਰੂਸੀ ਲਿੰਕ ਨਾਲ 4 ਅਰਬ ਪਾਊਂਡ (429 ਅਰਬ ਰੁਪਏ) ਦੀ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ। ਇਸ ਕਾਰਨ ਪ੍ਰਧਾਨ ਮੰਤਰੀ ਕੀਰ ਸਟਾਰਮਰ ਇਕ ਨਵੇਂ ਸਿਆਸੀ ਤੂਫ਼ਾਨ ਵਿਚ ਫਸ ਗਏ ਹਨ। ਇਸ ਤੋਂ ਬਾਅਦ ਬ੍ਰਿਟੇਨ ਦੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ. ਸੀ. ਸੀ.) ਨੇ ਸ਼ਹਿਰੀ ਮੰਤਰੀ ਟਿਊਲਿਪ ਸਿੱਦੀਕ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਦੀਕ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਦੇਸ਼ ਬੰਗਲਾਦੇਸ਼ ’ਚ ਪਰਮਾਣੂ ਪਾਵਰ ਪਲਾਂਟ ਲਈ ਰੂਸੀ ਸਰਕਾਰੀ ਕੰਪਨੀ ਰੋਸਾਤੋਮ ਨਾਲ ਡੀਲ ਕਰਵਾਈ ਸੀ। ਇਸ ਡੀਲ ’ਤੇ ਦਸਤਖਤ 15 ਜਨਵਰੀ 2013 ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਬੰਗਲਾਦੇਸ਼ ਦੀ ਤੱਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੀਤੇ ਸਨ। ਉਸ ਡੀਲ ਸਮੇਂ ਟਿਊਲਿਪ ਸਿੱਦੀਕ ਅਤੇ ਉਸ ਦੀ ਮਾਂ ਰੇਹਾਨਾ ਵੀ ਦੋਵਾਂ ਨੇਤਾਵਾਂ ਨਾਲ ਮੌਜੂਦ ਸਨ।
ਇਹ ਵੀ ਪੜ੍ਹੋ: ਪੁਲਾੜ ਤੋਂ ਬੁਰੀ ਖ਼ਬਰ, ਸੁਨੀਤਾ ਵਿਲੀਅਮਜ਼ ਨੂੰ ਵਾਪਸੀ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ, ਇਹ ਹੈ ਕਾਰਨ
ਸਿੱਦੀਕ ਉਦੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਸੀ। ਬੰਗਲਾਦੇਸ਼ ’ਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਪਰਮਾਣੂ ਸਮਝੌਤੇ ’ਚ ਦਲਾਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਦੀ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਿੱਦੀਕ ’ਤੇ ਦੋਸ਼ ਹੈ ਕਿ ਉਸ ਨੇ 10 ਅਰਬ ਪਾਊਂਡ (1073 ਅਰਬ ਰੁਪਏ) ਦੀ ਇਸ ਡੀਲ ’ਚ ਦਲਾਲ ਦੀ ਭੂਮਿਕਾ ਨਿਭਾਈ। ਹੁਣ ਏ.ਸੀ.ਸੀ. ਇਸ ਮਾਮਲੇ ’ਚ ਟਿਊਲਿਪ ਸਿੱਦੀਕ ਦੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਵਿਚ ਉਸ ਦਾ ਚਾਚਾ ਤਾਰਿਕ ਸਿੱਦੀਕ, ਜੋ ਬੰਗਲਾਦੇਸ਼ ’ਚ ਲੁਕਿਆ ਹੋਇਆ ਹੈ ਅਤੇ ਉਸ ਦੇ ਮਾਮੇ ਦਾ ਲੜਕਾ ਸੰਜੀਬ ਵਾਜੇਦ ਜਾਏ, ਜੋ ਅਮਰੀਕਾ ’ਚ ਰਹਿੰਦਾ ਹੈ, ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਅਮਰੀਕੀ ਰਾਜ ਕੈਲੀਫੋਰਨੀਆ 'ਚ ਲੱਗੀ ਐਮਰਜੈਂਸੀ, ਇਸ ਫਲੂ ਨਾਲ 34 ਲੋਕ ਪਾਏ ਗਏ ਸੰਕਰਮਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਾੜ ਤੋਂ ਬੁਰੀ ਖ਼ਬਰ, ਸੁਨੀਤਾ ਵਿਲੀਅਮਜ਼ ਨੂੰ ਵਾਪਸੀ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ, ਇਹ ਹੈ ਕਾਰਨ
NEXT STORY