ਲੰਡਨ : ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ 'ਤੇ ਵੱਧਦੇ ਜ਼ੁਲਮ ਖ਼ਿਲਾਫ਼ ਪੂਰੀ ਦੁਨੀਆ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ। ਬ੍ਰਿਟੇਨ ਅਤੇ ਕੈਨੇਡਾ ਨੇ ਇਸ ਮਾਮਲੇ ਵਿੱਚ ਸਖ਼ਤ ਨੋਟਿਸ ਲੈਂਦੇ ਹੋਏ ਚੀਨ ਦੀ ਲਗਾਮ ਕੱਸਣ ਦਾ ਫੈਸਲਾ ਲਿਆ ਹੈ। ਬ੍ਰਿਟੇਨ ਮੰਗਲਵਾਰ ਨੂੰ ਇੱਕ ਅਹਿਮ ਫੈਸਲੇ ਵਿੱਚ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਭਿਆਨਕ ਉਲੰਘਣਾ ਮਾਮਲੇ ਵਿੱਚ ਚੀਨੀ ਕੰਪਨੀਆਂ ਤੋਂ ਮਾਲ ਖਰੀਦਣ 'ਤੇ ਰੋਕ ਲਗਾ ਦਿੱਤੀ ਹੈ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਸੰਸਦ ਦੇ ਹੇਠਲੇ ਸਦਨ- ਹਾਉਸ ਆਫ ਕਾਮੰਸ ਵਿੱਚ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਸ਼ਿਨਜਿਆਂਗ ਜਾਣ ਦੀ ਛੋਟ ਹੋਣੀ ਚਾਹੀਦੀ ਹੈ ਤਾਂਕਿ ਉਈਗਰ ਮੁਸਲਮਾਨਾਂ 'ਤੇ ਜ਼ੁਲਮ ਦੀਆਂ ਖ਼ਬਰਾਂ ਦੀ ਸਮੀਖਿਆ ਕੀਤੀ ਜਾ ਸਕੇ।
ਉਨ੍ਹਾਂ ਕਿਹਾ, ਸਾਨੂੰ ਇਹ ਯਕੀਨੀ ਕਰਨ ਲਈ ਕਦਮ ਚੁੱਕਣਾ ਹੋਵੇਗਾ ਕਿ ਕੋਈ ਵੀ ਕੰਪਨੀ ਮਾਲ ਸਪਲਾਈ ਦੀ ਅਜਿਹੀ ਲੜੀ ਦੀ ਕੜੀ ਨਾ ਹੋਵੇ ਜੋ ਕਿ ਸਿਨਜਿਆਂਗ ਦੇ ਤਸ਼ੱਦਦ ਕੈਂਪਾਂ ਤੋਂ ਸ਼ੁਰੂ ਹੁੰਦੀ ਹੈ। ਰਾਬ ਨੇ ਕਿਹਾ ਕਿ ਬ੍ਰਿਟੇਨ ਦੀ ਯੋਜਨਾ ਚੀਨ 'ਤੇ ਕੂਟਨੀਤਕ ਦਬਾਅ ਵਧਾਉਣ ਦੀ ਹੈ ਤਾਂਕਿ ਉਹ ਉਈਗਰ ਮੁਸਲਮਾਨਾਂ 'ਤੇ ਆਪਣੀ ਦਮਨਕਾਰੀ ਕਾਰਵਾਈ ਨੂੰ ਰੋਕੇ। ਇਸ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (FCDO) ਵਿਭਾਗ ਅਤੇ ਅੰਤਰਰਾਸ਼ਟਰੀ ਵਪਾਰ ਵਿਭਾਗ ਨੇ ਸ਼ਿਨਜਿਆਂਗ ਨਾਲ ਸੰਪਰਕ ਰੱਖਣ ਵਾਲੀਆਂ ਕੰਪਨੀਆਂ ਨਾਲ ਜੁੜੇ ਜੋਖਿਮ ਨੂੰ ਲੈ ਕੇ ਨਵੇਂ ਵਿਸਥਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਆਇਆ ਸਾਹਮਣੇ
NEXT STORY