ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸਰਕਾਰ ਨੇ ਇਕ ਦਿਨ ਵਿਚ ਲਗਭਗ 10 ਲੱਖ ਬ੍ਰਿਟਿਸ਼ ਲੋਕਾਂ ਨੂੰ ਕੋਵਿਡ ਦੇ ਇਲਾਜ ਲਈ ਟੀਕਾ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਐੱਨ. ਐੱਚ. ਐੱਸ. ਨੇ 40,000 ਤੋਂ ਜ਼ਿਆਦਾ ਵਾਧੂ ਕਾਮਿਆਂ ਦੀ ਭਰਤੀ ਕਰਨ ਦੀ ਤਿਆਰੀ ਕੀਤੀ ਹੈ।
ਫਾਇਰ ਫਾਈਟਰਜ਼ (ਅੱਗ ਬੁਝਾਊ ਵਿਭਾਗ ਦੇ ਮੈਂਬਰ) 40,000 ਵਾਧੂ ਵਰਕਰਾਂ ਦੀ ਇਕ ਵਿਸ਼ੇਸ਼ ਸਿਖਲਾਈ ਪ੍ਰਾਪਤ ਫ਼ੌਜ ਵਿਚ ਸ਼ਾਮਲ ਹੋਣਗੇ, ਜੋ ਇਕ ਦਿਨ ਵਿਚ 1 ਮਿਲੀਅਨ ਤੱਕ ਟੀਕਾਕਰਣ ਵਿਚ ਯੋਗਦਾਨ ਪਾਉਣਗੇ। ਐੱਨ. ਐੱਚ. ਐੱਸ. ਇਸ ਉਦੇਸ਼ ਨੂੰ ਪੂਰਾ ਕਰਨ ਲਈ ਸੇਵਾ ਮੁਕਤ ਡਾਕਟਰਾਂ, ਨਰਸਾਂ ਅਤੇ ਹੋਰ ਮੁੱਢਲੀ ਸਹਾਇਤਾ ਦੀ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਮਦਦ ਵੀ ਲਵੇਗਾ। ਇਹ ਸਾਰੇ ਟੀਕਾਕਰਣ ਤੋਂ ਪਹਿਲਾਂ ਸਿਖਲਾਈ ਵੀ ਪ੍ਰਾਪਤ ਕਰਨਗੇ, ਜਿਸ ਲਈ ਸੇਂਟ ਜਾਨ ਐਂਬੂਲੈਂਸ ਦੁਆਰਾ 30,000 ਵਲੰਟੀਅਰਾਂ ਦੀ ਮਜਬੂਤ ਫ਼ੌਜ ਦੁਆਰਾ ਸਹਿਯੋਗ ਦਿੱਤਾ ਜਾਵੇਗਾ। ਇਸ ਦੌਰਾਨ ਹਰ ਵੱਡੇ ਸ਼ਹਿਰ ਵਿਚ ਇਕ ਟੀਕਾਕਰਣ ਕੇਂਦਰ ਹੋਵੇਗਾ ਅਤੇ ਦੇਸ਼ ਵਿਚ 1000 ਹੋਰ ਛੋਟੀਆਂ ਕੋਵਿਡ ਟੀਕਾਕਰਣ ਸਾਈਟਾਂ ਵੀ ਬਣਾਈਆਂ ਜਾਣਗੀਆਂ।
ਬ੍ਰਿਟੇਨ ਨੇ ਟੀਕੇ ਦੀਆਂ 40 ਮਿਲੀਅਨ ਡੋਜ਼ ਦਾ ਆਰਡਰ ਦਿੱਤਾ ਹੈ ਅਤੇ ਅਧਿਕਾਰੀਆਂ ਦੀ ਉਮੀਦ ਹੈ ਕਿ ਕ੍ਰਿਸਮਸ ਤੱਕ ਘੱਟੋ-ਘੱਟ ਪੰਜ ਮਿਲੀਅਨ ਦੀ ਸਪੁਰਦਗੀ ਹੋ ਸਕਦੀ ਹੈ ਜੋ 25 ਲੱਖ ਲੋਕਾਂ ਨੂੰ ਟੀਕਾ ਲਗਾਉਣ ਲਈ ਮਹੱਤਵਪੂਰਨ ਹੋਵੇਗੀ। ਜਦ ਕਿ ਟੀਕੇ ਦੇ ਸੰਬੰਧ ਵਿਚ ਫਾਈਜ਼ਰ ਕੰਪਨੀ ਦੇ ਐਲਬਰਟ ਬੌਰਲਾ ਅਨੁਸਾਰ ਟੀਕੇ ਦੀ ਉਪਲੱਬਧੀ ਹੁਣ ਆਖਰੀ ਪੜਾਵਾਂ ਵਿਚ ਹੈ, ਜਿਸ ਦੇ ਬਾਅਦ ਜ਼ਿੰਦਗੀ ਆਮ ਹੋ ਸਕਦੀ ਹੈ ਅਤੇ ਕੰਪਨੀ ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਦਾ ਉਤਪਾਦਨ ਵੀ ਕਰ ਚੁੱਕੀ ਹੈ ।
ਚੀਨ 'ਚ ਸੜਕ ਹਾਦਸਾ, 9 ਲੋਕਾਂ ਦੀ ਮੌਤ
NEXT STORY