ਗਲਾਸਗੋ/ ਬਲੈਕਬਰਨ, (ਮਨਦੀਪ ਖੁਰਮੀ ਹਿੰਮਤਪੁਰਾ)- ਇਸ ਸਾਲ ਵਿਚ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਨੇ ਲੱਖਾਂ ਹੀ ਲੋਕਾਂ ਨੂੰ ਮੌਤ ਦੇ ਮੂੰਹ 'ਚ ਪਹੁੰਚਾਇਆ ਹੈ।
ਇਸ ਜਾਨਲੇਵਾ ਵਾਇਰਸ ਨੇ ਸੈਂਕੜੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ ਪਰ ਯੂ. ਕੇ. ਦੇ ਇਕ ਪਰਿਵਾਰ 'ਤੇ ਇਸ ਨੇ ਆਪਣਾ ਕਹਿਰ ਢਾਹੁੰਦਿਆਂ ਉਸ ਦੀਆਂ ਤਿੰਨ ਪੀੜ੍ਹੀਆਂ ਦਾ ਹੀ ਖਾਤਮਾ ਕਰ ਦਿੱਤਾ ਹੈ। ਬਲੈਕਬਰਨ ਦੇ ਹਾਜੀ ਸੱਗੀਰ ਅਹਿਮਦ ਨੇ ਕੋਰੋਨਾ ਕਾਰਨ ਇਕ ਹੀ ਮਹੀਨੇ ਵਿਚ ਆਪਣੀ ਸੱਸ, ਪਤਨੀ ਅਤੇ ਧੀ ਦੀ ਮੌਤ ਦਾ ਦੁੱਖ ਹੰਢਾਇਆ ਹੈ।
ਅਹਿਮਦ ਦੀ 26 ਸਾਲਾਂ ਧੀ ਨਫੀਸਾ ਅਹਿਮਦ ਦੀ ਮੌਤ 11 ਨਵੰਬਰ ਨੂੰ ਕੋਰੋਨਾ ਨਾਲ ਪੀੜਿਤ ਹੋਣ ਕਾਰਨ ਹੋਈ ਜਦਕਿ ਉਸ ਦੀ ਸੱਸ ਮਸਾਰਤ ਬੀਬੀ (85) ਅਤੇ ਪਤਨੀ ਰਿਫਿਤ ਅਹਿਮਦ (60) ਦੀ ਮੌਤ ਹਫ਼ਤਾ ਪਹਿਲਾਂ ਹੋ ਗਈ ਸੀ। ਇਸ ਤਰ੍ਹਾਂ ਇਸ ਵਿਅਕਤੀ ਨੇ ਲਗਭਗ ਇਕ ਹੀ ਹਫਤੇ ਵਿਚ ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਆਪਣੇ ਹੱਥੀਂ ਦਫਨਾਇਆ ਹੈ। ਇਸ ਪਰਿਵਾਰ ਦੀਆਂ ਮੌਤਾਂ ਦੇ ਸਮੇਂ ਬਲੈਕਬਰਨ ਵਿਚ ਕੋਰੋਨਾ ਵਾਇਰਸ ਦੇ ਲਾਗ ਦੀ ਦਰ 1000 ਨਵੇਂ ਮਾਮਲਿਆਂ ਨਾਲ ਪ੍ਰਤੀ 100,000 ਲੋਕਾਂ ਪਿੱਛੇ 694.1 ਤੋਂ ਵੱਧ ਕੇ 721.5 'ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ- 7,800 ਰੁਪਏ ਤੱਕ ਡਿੱਗਾ ਸੋਨਾ, ਚਾਂਦੀ 18 ਹਜ਼ਾਰ ਤੱਕ ਹੋਈ ਸਸਤੀ, ਜਾਣੋ ਮੁੱਲ
ਬਲੈਕਬਰਨ ਸੈਂਟਰਲ ਦੇ ਲੇਬਰ ਕੌਂਸਲਰ ਜ਼ਮੀਰ ਖਾਨ ਨੇ ਇਸ ਦੁੱਖਦਾਈ ਘੜੀ ਵਿਚ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਵਾਇਰਸ ਪ੍ਰਤੀ ਸਾਵਧਾਨ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।
ਨਿਊਜੀਲੈਂਡ 'ਚ ਭਾਰਤੀ ਮੂਲ ਦੇ ਸਾਂਸਦ ਨੇ ਸੰਸਕ੍ਰਿਤ 'ਚ ਸਹੁੰ ਚੁੱਕ ਕੇ ਰਚਿਆ ਇਤਿਹਾਸ (ਵੀਡੀਓ)
NEXT STORY