ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਦੇਖਭਾਲ ਘਰਾਂ ਦੇ ਵਸਨੀਕਾਂ ਨੂੰ 8 ਮਾਰਚ ਤੋਂ ਤਾਲਾਬੰਦੀ ਨਿਯਮਾਂ ਵਿਚ ਢਿੱਲ ਦਿੰਦਿਆਂ ਘੱਟੋ-ਘੱਟ ਇਕ ਨਿਯਮਤ ਵਿਅਕਤੀ ਨੂੰ ਮੁਲਾਕਾਤ ਕਰਨ ਦੀ ਆਗਿਆ ਹੋਵੇਗੀ, ਜਿਸ ਦੌਰਾਨ ਵਸਨੀਕ ਮੁਲਾਕਾਤ ਦੌਰਾਨ ਨਾਲ ਹੱਥ ਫੜਨ ਦੇ ਯੋਗ ਹੋਣਗੇ। ਇਸ ਦੇ ਇਲਾਵਾ ਕੇਅਰ ਹੋਮ ਵਿਚ ਦਾਖ਼ਲੇ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਇਕ ਲੇਟਰਲ ਫਲੋਅ ਟੈਸਟ ਲੈਣ ਦੇ ਨਾਲ ਨਿੱਜੀ ਸੁਰੱਖਿਆ ਉਪਕਰਣਾਂ (ਪੀ. ਪੀ. ਈ.) ਨੂੰ ਪਹਿਨਣਾ ਲਾਜ਼ਮੀ ਹੋਵੇਗਾ।
ਇਸ ਸੰਬੰਧੀ ਸਿਹਤ ਸਕੱਤਰ ਮੈਟ ਹੈਨਕਾਕ ਅਨੁਸਾਰ ਜਲਦੀ ਹੀ ਲੋਕ ਸਾਵਧਾਨੀ ਅਤੇ ਸੁਰੱਖਿਅਤ ਢੰਗ ਨਾਲ ਦੇਖਭਾਲ ਘਰਾਂ ਵਿਚ ਰਹਿੰਦੇ ਆਪਣੇ ਅਜ਼ੀਜ਼ਾਂ ਨਾਲ ਮਿਲਣ ਦੇ ਯੋਗ ਹੋਣਗੇ। ਦੇਸ਼ ਦੇ ਕੇਅਰ ਹੋਮਜ਼ ਵਿਚ ਮੁਲਾਕਾਤਾਂ ਸੰਬੰਧੀ ਨਿਯਮਾਂ ਵਿਚ ਮਿਲਣ ਵਾਲੀ ਇਸ ਢਿੱਲ ਨੂੰ ਸਿਹਤ ਵਿਭਾਗ ਨੇ ਵੀ ਦੇਖਭਾਲ ਘਰਾਂ ਦੇ ਵਸਨੀਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਵਧੀਆ ਦੱਸਿਆ ਹੈ।
ਇਸ ਦੇ ਇਲਾਵਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੌਮੀ ਤਾਲਾਬੰਦੀ ਤੋਂ ਬਾਹਰ ਆਉਣ ਦਾ ਇਕ ਖਾਕਾ ਵੀ ਤਿਆਰ ਕੀਤਾ ਹੈ, ਜਿਸ ਦੇ ਵੇਰਵਿਆਂ ਦੀ ਸੋਮਵਾਰ ਨੂੰ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਗੱਡੀਆਂ ਦੇ ਸਮਾਨ ਤਿਆਰ ਕਰਨ ਵਾਲੀ ਫੈਕਟਰੀ ਇਟਲੀ ਵਾਸੀਆਂ ਨੂੰ ਦੇਵੇਗੀ ਰੁਜ਼ਗਾਰ
NEXT STORY