ਲੰਡਨ- ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਦੂਜੇ ਵਿਸ਼ਵ ਯੁੱਧ ਵਿਚ ਯੂਰਪੀ ਦੇਸ਼ਾਂ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਯੁੱਧ ਵਿਚ ਬ੍ਰਿਟਿਸ਼ ਫੌਜ ਵਲੋਂ ਲੜਦੇ ਹੋਏ ਸ਼ਹੀਦ ਹੋਏ ਤਕਰੀਬਨ 87 ਹਜ਼ਾਰਾ ਭਾਰਤੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦਿਨ ਨੂੰ ਦੂਜੇ ਵਿਸ਼ਵ ਯੁੱਧ ਦੇ ਅੰਤ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।
ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਬ੍ਰਿਟੇਨ ਦਾ ਰਾਜ ਸੀ। ਉਸ ਦੌਰਾਨ ਭਾਰਤੀ ਫੌਜ ਵਿਚ ਤਕਰੀਬਨ 25 ਲੱਖ ਜਵਾਨ ਸਨ, ਜੋ ਫੌਜ ਦੇ ਇਤਿਹਾਸ ਵਿਚ ਫੌਜੀਆਂ ਦੀ ਸਭ ਤੋਂ ਵਧੇਰੇ ਗਿਣਤੀ ਹੈ। ਕਾਮਨਵੈਲਥ ਵਾਰ ਗ੍ਰੇਵਸ ਕਮੀਸ਼ਨ ਨੇ ਕਿਹਾ ਕਿ ਰਾਸ਼ਟਰਮੰਡਲ ਦੇਸ਼ਾਂ ਦੇ ਭਾਈਚਾਰਿਆਂ ਤੇ ਪੂਰੀ ਦੁਨੀਆ ਦੇ ਲੱਖਾਂ ਲੋਕਾਂ ਨੇ ਦੂਜੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਹਥਿਆਰਬੰਦ ਬਲਾਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਹਜ਼ਾਰਾਂ ਲੋਕਾਂ ਨੇ ਜ਼ਮੀਨ, ਸਮੁੰਦਰ ਤੇ ਹਵਾਈ ਖੇਤਰ ਦੇ ਲਈ ਆਪਣੀ ਜ਼ਿੰਦਗੀ ਦਾ ਬਲਿਦਾਨ ਕਰ ਦਿੱਤਾ। ਕਮੀਸ਼ਨ ਨੇ ਕਿਹਾ ਕਿ ਭਾਰਤੀਆਂ ਨੇ ਭਾਰਤ, ਬਰਮਾ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ, ਮੱਧ-ਪੂਰਬ, ਉਤਰੀ ਅਫਰੀਕਾ, ਯੂਨਾਨ, ਇਟਲੀ ਸਣੇ ਕਈ ਦੇਸ਼ਾਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਨੇ ਸਮੁੰਦਰ ਤੇ ਹਵਾਈ ਖੇਤਰ ਵਿਚ ਆਪਣੀਆਂ ਸੇਵਾਵਾਂ ਦੇਣ ਦੇ ਨਾਲ-ਨਾਲ ਮੈਡੀਕਲ ਸਹਿਯੋਗ ਵੀ ਦਿੱਤਾ। ਕਮਿਸ਼ਨ ਨੇ ਕਿਹਾ ਕਿ ਸੀ.ਡਬਲਿਊ.ਜੀ.ਸੀ. ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਸੁਰੱਖਿਆ ਬਲਾਂ ਵਿਚ ਸੇਵਾਵਾਂ ਦਿੰਦੇ ਹੋਏ ਸ਼ਹੀਦ ਹੋਏ 87 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਯਾਦ ਕਰਦਾ ਹੈ। ਸੀ.ਡਬਲਿਊ.ਜੀ.ਸੀ. ਇਹ ਪੁਖਤਾ ਕਰੇਗਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਸੇਵਾਵਾਂ ਦਿੰਦੇ ਹੋਏ ਪ੍ਰਾਣ ਤਿਆਗਣ ਵਾਲਿਆਂ ਨੂੰ ਕਦੇ ਨਾਲ ਭੁਲਾਇਆ ਜਾਵੇ।
8 ਮਈ 1945 ਨੂੰ ਨਾਜ਼ੀ ਜਰਮਨੀ ਨੇ ਰਸਮੀ ਰੂਪ ਨਾਲ ਆਤਮਸਮਰਪਣ ਕਰ ਦਿੱਤਾ ਸੀ, ਜਿਸ ਦੇ ਨਾਲ ਹੀ ਯੂਰਪ ਵਿਚ ਦੂਜੇ ਵਿਸ਼ਵ ਯੁੱਧ ਦਾ ਅੰਤ ਹੋ ਗਿਆ ਸੀ। ਕੋਰੋਨਾ ਵਾਇਰਸ ਦੇ ਚੱਲਦੇ ਦੂਜੇ ਵਿਸ਼ਵ ਯੁੱਧ ਵਿਚ ਯੂਰਪੀ ਦੇਸ਼ਾਂ ਦੀ ਜਿੱਤ ਨਾਲ ਸਬੰਧਤ ਸਮਾਗਮ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ। ਪ੍ਰਿੰਸ ਚਾਰਲਸ ਤੇ ਉਹਨਾਂ ਦੀ ਪਤਨੀ ਕੈਮਿਲਾ ਨੇ ਹਾਲਾਂਕਿ ਯੁੱਧ ਦੇ ਦੌਰਾਨ ਆਪਣੀਆਂ ਸੇਵਾਵਾਂ ਦੇਣ ਵਾਲੀਆਂ ਔਰਤਾਂ ਤੇ ਪੁਰਸ਼ਾਂ ਦੀ ਯਾਦ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਉਥੇ ਹੀ ਮਹਾਰਾਣੀ ਐਲਿਜ਼ਾਬੇਥ-ਦੂਜੀ ਸ਼ੁੱਕਰਵਾਰ ਸ਼ਾਮ ਨੂੰ ਇਸ ਸਬੰਧ ਵਿਚ ਰਾਸ਼ਟਰ ਨੂੰ ਸੰਬੋਧਿਤ ਕਰੇਗੀ।
ਪਾਕਿ ਨੇ ਜ਼ਬਤ ਕੀਤੀ ਅਫਗਾਨ ਤਾਲਿਬਾਨ ਮੁਖੀ ਦੀ ਜਾਇਦਾਦ, ਹੋਵੇਗੀ ਨੀਲਾਮੀ
NEXT STORY