ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਦੇ ਤੌਰ ’ਤੇ ਸ਼ਾਮਲ ਹੋ ਕੇ ਇਤਿਹਾਸ ਰੱਚਣ ਵਾਲੇ ਰਿਸ਼ੀ ਸੁਨਕ ਨੇ ਸ਼ਨੀਵਾਰ ਨੂੰ ਆਪਣੀ ਟੀਮ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਪਣੀ ‘ਰੈਡੀ ਫਾਰ ਰਿਸ਼ੀ’ ਪ੍ਰਚਾਰ ਮੁਹਿੰਮ ਖ਼ਤਮ ਕੀਤੀ। ਜ਼ਿਆਦਾਤਰ ਸਰਵੇਖਣ ਅਤੇ ਮੀਡੀਆ ਦੀਆਂ ਖ਼ਬਰਾਂ ਵਿਚ ਇਹ ਕਿਆਸ ਲਗਾਏ ਜਾ ਰਹੇ ਹਨ ਬੋਰਿਸ ਜਾਨਸਨ ਦਾ ਸਥਾਨ ਲੈਣ ਲਈ ਹੋਈਆਂ ਚੋਣਾਂ ਦੇ ਜਦੋਂ ਸੋਮਵਾਰ ਨੂੰ ਨਤੀਜੇ ਆਉਣਗੇ ਤਾਂ ਵਿਦੇਸ਼ ਮੰਤਰੀ ਲਿਜ਼ ਟਰੱਕ ਜੇਤੂ ਹੋਵੇਗੀ ਪਰ ਸੁਨਕ ਨੇ ਟਵੀਟ ਕਰ ਕੇ ਜਿੱਤ ਦੀ ਉਮੀਦ ਪ੍ਰਗਟਾਈ। ਉਨ੍ਹਾਂ ਕਿਹਾ, 'ਵੋਟਿੰਗ ਹੁਣ ਬੰਦ ਹੋ ਗਈ ਹੈ। ਮੇਰੇ ਸਾਰੇ ਸਾਥੀਆਂ, ਪ੍ਰਚਾਰ ਟੀਮ ਅਤੇ ਮੈਨੂੰ ਮਿਲਣ ਆਏ ਸਾਰੇ ਮੈਂਬਰਾਂ ਨੂੰ ਤੁਹਾਡੇ ਸਮਰਥਨ ਲਈ ਧੰਨਵਾਦ। ਸੋਮਵਾਰ ਨੂੰ ਮਿਲਦੇ ਹਾਂ।"
ਇਹ ਵੀ ਪੜ੍ਹੋ: 20 ਹਜ਼ਾਰ ਮਧੂ ਮੱਖੀਆਂ ਨੇ ਮਾਰੇ ਡੰਗ, ਇਕ ਹਫ਼ਤੇ ਮਗਰੋਂ ਕੋਮਾ ਤੋਂ ਬਾਹਰ ਆਇਆ ਸ਼ਖ਼ਸ
ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਸੁਨਕ ਨੇ ਆਪਣੀ ਮੁਹਿੰਮ ਨੂੰ ਵਧਦੀ ਮਹਿੰਗਾਈ, ਗੈਰ-ਕਾਨੂੰਨੀ ਇਮੀਗ੍ਰੇਸ਼ਨ, ਬ੍ਰਿਟੇਨ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਅਪਰਾਧ ਨਾਲ ਨਜਿੱਠਣ ਅਤੇ ਸਰਕਾਰ ਵਿੱਚ ਵਿਸ਼ਵਾਸ ਬਹਾਲ ਕਰਨ ਲਈ 10-ਸੂਤਰੀ ਯੋਜਨਾ 'ਤੇ ਕੇਂਦਰਿਤ ਰੱਖਿਆ ਸੀ। ਅੰਦਾਜ਼ਨ 160,000 ਟੋਰੀ ਮੈਂਬਰਾਂ ਵੱਲੋਂ ਪਾਈਆਂ ਗਈਆਂ ਆਨਲਾਈਨ ਅਤੇ ਪੋਸਟਲ ਬੈਲਟ ਦੀ ਗਿਣਤੀ ਹੁਣ ਕੰਜ਼ਰਵੇਟਿਵ ਮੁਹਿੰਮ ਹੈੱਡਕੁਆਰਟਰ (CCHQ) ਵੱਲੋਂ ਕੀਤੀ ਜਾ ਰਹੀ ਹੈ। ਜੇਤੂ ਦਾ ਐਲਾਨ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਸਰ ਗ੍ਰਾਹਮ ਬ੍ਰੈਡੀ ਵੱਲੋਂ ਕੀਤਾ ਜਾਵੇਗਾ ਜੋ ਬੈਕਬੈਂਚ ਟੋਰੀ ਸੰਸਦ ਮੈਂਬਰਾਂ ਦੀ 1922 ਕਮੇਟੀ ਦੇ ਚੇਅਰਮੈਨ ਅਤੇ ਚੋਣ ਦੇ ਰਿਟਰਨਿੰਗ ਅਫਸਰ ਹਨ। ਸੁਨਕ ਅਤੇ ਟਰਸ ਨੂੰ ਜਨਤਕ ਘੋਸ਼ਣਾ ਤੋਂ ਲਗਭਗ 10 ਮਿੰਟ ਪਹਿਲਾਂ ਇਹ ਪਤਾ ਲੱਗ ਜਾਵੇਗਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣਾਂ ਵਿਚ ਕੌਣ ਜੇਤੂ ਕਿਹਾ ਹੈ।
ਇਹ ਵੀ ਪੜ੍ਹੋ: ਮੈਕਸੀਕੋ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਸਾਬਕਾ ਮੇਅਰ ਸਮੇਤ 4 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਮੂਲ ਦੀ ਪ੍ਰੋਫੈਸਰ ਨੂੰ 'ਇਮਰਜਿੰਗ ਲੀਡਰ ਇਨ ਹੈਲਥ ਐਂਡ ਮੈਡੀਸਨ ਸਕਾਲਰ' ਚੁਣਿਆ ਗਿਆ
NEXT STORY