ਲੰਡਨ (ਇੰਟ.)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਦੇ ਮੁਲਾਜ਼ਮਾਂ ਦਾ ਲੰਡਨ ਵਿਚ ਪੋਂਗਲ ਮਨਾਉਣ ਦਾ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਫਸਲ ਨਾਲ ਜੁੜੇ ਤਿਉਹਾਰ ਪੋਂਗਲ ਨੂੰ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਵੀਡੀਓ ਵਿਚ ਕਈ ਅਧਿਕਾਰੀਆਂ ਨੂੰ ਕੇਲੇ ਦੇ ਪੱਤਿਆਂ 'ਤੇ ਰਵਾਇਤੀ ਭੋਜਨ ਖਾਂਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸ਼ਰੀਫ ਨੇ ‘ਭੱਖਦੇ’ ਮੁੱਦਿਆਂ ਨੂੰ ਸੁਲਝਾਉਣ ਲਈ ਭਾਰਤ ਨਾਲ 'ਗੰਭੀਰ' ਗੱਲਬਾਤ ਦੀ ਕੀਤੀ ਮੰਗ
26 ਸਕਿੰਟਾਂ ਦੀ ਕਲਿੱਪ ਵਿਚ ਰਿਸ਼ੀ ਸੁਨਕ ਦੇ ਦਫ਼ਤਰ ਦੇ ਮੁਲਾਜ਼ਮਾਂ ਨੂੰ ਲੰਡਨ ਵਿਚ 10 ਡਾਊਨਿੰਗ ਸਟਰੀਟ ਵਿਚ ਉਨ੍ਹਾਂ ਦੇ ਵਲੋਂ ਆਯੋਜਿਤ ਪੋਂਗਲ ਮੌਕੇ ਪਰੋਸੇ ਜਾਣ ਵਾਲੇ ਭੋਜਨ ਦਾ ਆਨੰਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਮੁਲਾਜ਼ਮ ਕੇਲੇ ਦੇ ਪੱਤੇ ’ਤੇ ਰਵਾਇਤੀ ਦਾਵਤ ਖਾ ਰਹੇ ਸਨ ਅਤੇ ਉਨ੍ਹਾਂ ਨੂੰ ਧੋਤੀ ਪਹਿਨੇ ਮਰਦਾਂ ਵਲੋਂ ਭੋਜਨ ਪਰੋਸਿਆ ਜਾ ਰਿਹਾ ਹੈ। ਰਿਸ਼ੀ ਸੁਨਕ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਮੈਂ ਇਸ ਹਫ਼ਤੇ ਦੇ ਅਖੀਰ ਵਿਚ ਥਾਈ ਪੋਂਗਲ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ਮੈਨੂੰ ਪਤਾ ਹੈ ਕਿ ਦੇਸ਼ ਭਰ ਵਿਚ ਪਰਿਵਾਰਾਂ ਲਈ ਇਹ ਤਿਉਹਾਰ ਕਿੰਨਾ ਮਾਇਨੇ ਰੱਖਦਾ ਹੈ। ਮੈਂ ਇਸ ਥਾਈ ਪੋਂਗਲ ਲਈ ਇਥੇ ਅਤੇ ਦੁਨੀਆ ਭਰ ਵਿਚ ਸਾਰਿਆਂ ਦੀ ਸਿਹਤ, ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।
ਇਹ ਵੀ ਪੜ੍ਹੋ: ਇਟਲੀ 'ਚ ਸਕੇ ਭੈਣ-ਭਰਾ ਸਮੇਤ ਮਾਰੇ ਗਏ 3 ਨੌਜਵਾਨ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨਾਲ ਸਨ ਸਬੰਧਿਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨਾਲ ‘ਸੰਵੇਦਨਸ਼ੀਲ ਮੁੱਦਿਆਂ’ ’ਤੇ ਗੱਲ ਕਰਨ ਦੀ ਇੱਛਾ ਪ੍ਰਗਟਾਉਣ ਮਗਰੋਂ ਪਲਟਿਆ ਪਾਕਿਸਤਾਨ
NEXT STORY