ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਇਸ ਵਾਰ ਕਾਰਨ ਹੈ ਉਨ੍ਹਾਂ ਦਾ 'ਪੈੱਨ'। ਦਿ ਗਾਰਡੀਅਨ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਪੀਐੱਮ ਕੋਲ ਇਕ ਅਜਿਹਾ ਪੈੱਨ ਹੈ, ਜਿਸ ਨਾਲ ਲਿਖਣ ਤੋਂ ਬਾਅਦ ਉਸ ਨੂੰ ਮਿਟਾਇਆ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ ਪੀਐੱਮ ਸੁਨਕ ਕੋਲ ਇਕ ਪਾਇਲਟ-ਵੀ ਫਾਊਂਟੇਨ ਪੈੱਨ ਹੈ, ਜਿਸ ਦੀ ਕੀਮਤ 4.75 ਪੌਂਡ (495 ਰੁਪਏ) ਹੈ। ਇਸ ਪੈੱਨ ਨਾਲ ਲਿਖੇ ਸ਼ਬਦਾਂ ਨੂੰ ਆਸਾਨੀ ਨਾਲ ਮਿਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਅਦਾਲਤ ਦਾ ਫ਼ੈਸਲਾ- ਸ਼ਰਣ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਯੋਜਨਾ ਗੈਰ-ਕਾਨੂੰਨੀ
ਸੁਨਕ ਨੂੰ ਇਸ ਪੈੱਨ ਨਾਲ ਸਾਈਨ ਕਰਦੇ ਦੇਖਿਆ ਗਿਆ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੁਨਕ ਨੇ ਚਾਂਸਲਰ ਬਣਨ ਵੇਲੇ ਇਸ ਪੈੱਨ ਦੀ ਵਰਤੋਂ ਕੀਤੀ ਸੀ ਅਤੇ ਹੁਣ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹ ਇਸ ਪੈੱਨ ਦਾ ਇਸਤੇਮਾਲ ਕਰ ਰਹੇ ਹਨ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ PM ਸੁਨਕ ਨੂੰ ਵੀ ਉਸੇ ਪੈੱਨ ਨਾਲ ਆਫੀਸ਼ੀਅਲ ਦਸਤਾਵੇਜ਼ਾਂ 'ਤੇ ਦਸਤਖਤ ਕਰਦੇ ਦੇਖਿਆ ਗਿਆ, ਜੋ ਚਿੰਤਾ ਦਾ ਵਿਸ਼ਾ ਹੈ। ਹਾਲ ਹੀ 'ਚ ਉਨ੍ਹਾਂ ਨੇ ਇਸ ਪੈੱਨ ਨਾਲ ਕੈਬਨਿਟ ਨੋਟ 'ਤੇ ਵੀ ਦਸਤਖਤ ਕੀਤੇ ਸਨ। ਇਸ ਮਹੀਨੇ ਉਨ੍ਹਾਂ ਨੂੰ ਇਸੇ ਪੈੱਨ ਨਾਲ ਮੋਲਡੋਵਾ ਵਿੱਚ ਯੂਰਪੀਅਨ ਸਿਆਸੀ ਭਾਈਚਾਰੇ ਦੀ ਮੀਟਿੰਗ ਵਿੱਚ ਦਸਤਖਤ ਕਰਦੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : WHO ਦੀ ਕੈਂਸਰ ਖੋਜ ਏਜੰਸੀ ਨੇ ਐਸਪਾਰਟੇਮ ਸਵੀਟਨਰ ਨੂੰ ਸੰਭਾਵਿਤ ਕਾਰਸੀਨੋਜੈਨਿਕ ਐਲਾਨਿਆ
ਇਸ ਪੈੱਨ ਨਾਲ ਦਸਤਖਤ ਕਰਨ 'ਤੇ ਵਿਰੋਧੀ ਪਾਰਟੀਆਂ ਨੇ ਸੁਨਕ 'ਤੇ ਨਿਸ਼ਾਨਾ ਸਾਧਿਆ ਹੈ। ਅਨਲਾਕ ਡੈਮੋਕਰੇਸੀ ਕੈਂਪੇਨ ਗਰੁੱਪ ਦੇ ਮੁਖੀ ਟੌਮ ਬ੍ਰੇਕ ਨੇ ਕਿਹਾ ਕਿ ਇਸ ਪੈੱਨ ਦੀ ਵਰਤੋਂ ਲੋਕਾਂ ਦੇ ਭਰੋਸੇ ਨੂੰ ਕਮਜ਼ੋਰ ਕਰਦੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਬ੍ਰਿਟਿਸ਼ ਪੀਐੱਮ ਇਸ ਪੈੱਨ ਦੀ ਵਰਤੋਂ ਨਹੀਂ ਕਰਦੇ। ਸੁਨਕ ਦੇ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਪੀਐੱਮ ਸੁਨਕ ਨੇ ਕਦੇ ਇਸ ਪੈੱਨ ਦੀ ਵਰਤੋਂ ਨਹੀਂ ਕੀਤੀ ਤੇ ਨਾ ਹੀ ਕਰਨਗੇ। ਇਸ ਤਰ੍ਹਾਂ ਦੇ ਪੈੱਨ ਦੀ ਵਰਤੋਂ ਸਿਵਲ ਸਰਵਿਸ ਨਾਲ ਜੁੜੇ ਲੋਕ ਕਰਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
NEXT STORY