ਲੰਡਨ– ਬ੍ਰਿਟੇਨ ਜਿੱਥੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਬਿਲਕੁਲ ਨੇੜੇ ਹੈ, ਉੱਥੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੇ ਪਿਤਾ ਸਟੈਨੇਲੇ ਫਰਾਂਸੀਸੀ ਨਾਗਰਿਕਤਾ ਲੈਣ ਲਈ ਅਰਜ਼ੀ ਦੇ ਕੇ ਯੂਨੀਅਨ ਨਾਲ ਸੰਬੰਧ ਬਣਾਉਂਦੇ ਪ੍ਰਤੀਤ ਹੋ ਰਹੇ ਹਨ।
ਸਟੈਨਲੇ ਜਾਨਸਨ ਨੇ ਵੀਰਵਾਰ ਕਿਹਾ ਕਿ ਉਹ ਆਪਣੀ ਫਰਾਂਸੀਸੀ ਪਛਾਣ ਮੁੜ ਤੋਂ ਹਾਸਲ ਕਰਨ ਦੀ ਪ੍ਰੀਕਿਰਿਆ ਵਿਚ ਹਨ। ਉਨ੍ਹਾਂ ਕਿਹਾ ਕਿ ਮੇਰੀ ਮਾਂ ਦਾ ਜਨਮ ਫਰਾਂਸ ਵਿਚ ਹੋਇਆ ਸੀ। ਉਹ ਪੂਰੀ ਤਰ੍ਹਾਂ ਫਰੈਂਚ ਸੀ। ਮੇਰੇ ਦਾਦਾ ਜੀ ਵੀ ਫਰੈਂਚ ਸਨ। ਇਸ ਲਈ ਮੈਂ ਵੀ ਫਰਾਂਸ ਦਾ ਨਾਗਰਿਕ ਬਣਨਾ ਚਾਹੁੰਦਾ ਹਾਂ। ਇਹ ਨਿਸ਼ਚਿਤ ਹੈ। ਤੁਸੀਂ ਮੈਨੂੰ ਬਰਤਾਨੀ ਨਹੀਂ ਕਹਿ ਸਕਦੇ।
ਯੂਰਪੀ ਸੰਸਦ ਦੇ ਮੈਂਬਰ ਰਹਿ ਚੁੱਕੇ ਹਨ ਪੀ. ਐੱਮ. ਜਾਨਸਨ ਦੇ ਪਿਤਾ
ਬੌਰਿਸ ਜਾਨਸਨ ਦੇ ਪਿਤਾ 80 ਸਾਲ ਦੇ ਹਨ ਅਤੇ ਉਹ ਪਹਿਲਾਂ ਯੂਰਪੀ ਸੰਸਦ ਦੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੇ 2016 ਦੇ ਜਨਮਤ ਸੰਗ੍ਰਿਹ ਵਿਚ ਬ੍ਰਿਟੇਨ ਦੇ ਯੂਰਪੀ ਸੰਘ ਦੇ ਨਾਲ ਰਹਿਣ ਦਾ ਸਮਰਥਨ ਕੀਤਾ ਸੀ। ਵੀਰਵਾਰ ਨੂੰ ਕੌਮਾਂਤਰੀ ਸਮੇਂ ਮੁਤਾਬਕ ਰਾਤ 11 ਵਜੇ ਬ੍ਰਿਟੇਨ ਦਾ ਯੂਰਪੀ ਸੰਘ ਨਾਲੋਂ ਆਰਥਿਕ ਨਾਤਾ ਟੁੱਟ ਜਾਣ ਦੇ ਬਾਅਦ ਬ੍ਰਿਟੇਨ ਦੇ ਨਾਗਰਿਕ ਯੂਰਪੀ ਸੰਘ ਤਹਿਤ ਆਉਣ ਵਾਲੇ 27 ਦੇਸ਼ਾਂ ਵਿਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਖੋਹ ਚੁੱਕੇ ਹਨ ਪਰ ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ, ਉਨ੍ਹਾਂ ਨੂੰ ਇਹ ਅਧਿਕਾਰੀ ਮਿਲਿਆ ਰਹੇਗਾ।
ਅੱਜ ਤੋਂ ਭਾਰਤ ਹੋਵੇਗਾ UNSC ਦਾ ਹਿੱਸਾ, ਚੀਨ ਨੂੰ ਮਿਲੇਗੀ ਚੁਣੌਤੀ
NEXT STORY