ਲੰਡਨ (ਬਿਊਰੋ): ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਟਿਸ਼ ਪ੍ਰਿੰਸ ਐਂਡਰਿਊ ਨੇ ਆਪਣਾ ਫ਼ੌਜੀ ਅਹੁਦਾ ਅਤੇ ਸ਼ਾਹੀ ਸਰਪ੍ਰਸਤੀ ਵਾਪਸ ਕਰ ਦਿੱਤੀ ਹੈ। ਬਕਿੰਘਮ ਪੈਲੇਸ ਨੇ ਦੱਸਿਆ ਹੈ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮਨਜ਼ੂਰੀ ਤੋਂ ਬਾਅਦ ਡਿਊਕ ਆਫ ਯਾਰਕ ਦਾ ਫ਼ੌਜੀ ਅਹੁਦਾ ਅਤੇ ਸ਼ਾਹੀ ਸਰਪ੍ਰਸਤੀ ਖ਼ਤਮ ਕਰ ਦਿੱਤੀ ਗਈ ਹੈ। ਹੁਣ ਅਧਿਕਾਰਤ ਤੌਰ 'ਤੇ ਉਹ ਆਪਣੇ ਨਾਮ ਦੇ ਨਾਲ 'ਹਿਜ਼ ਰਾਇਲ ਹਾਈਨੈਸ' ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਣਗੇ। ਜ਼ਿਕਰਯੋਗ ਹੈ ਕਿ ਡਿਊਕ ਆਫ ਯੌਰਕ ਪ੍ਰਿੰਸ ਐਂਡਰਿਊ ਨੂੰ ਵੀ ਬ੍ਰਿਟੇਨ ਦੇ ਇਕ ਸਨਮਾਨਿਤ ਜੰਗੀ ਨਾਇਕ ਤੋਂ ਪਲੇਬੁਆਏ ਪ੍ਰਿੰਸ ਦਾ ਖਿਤਾਬ ਮਿਲ ਚੁੱਕਾ ਹੈ।
ਪ੍ਰਿੰਸ ਐਂਡਰਿਊ ਬ੍ਰਿਟਿਸ਼ ਗੱਦੀ ਲਈ ਦਾਅਵੇਦਾਰਾਂ ਦੀ ਕਤਾਰ ਵਿੱਚ ਨੌਵੇਂ ਸਥਾਨ 'ਤੇ ਸੀ। ਉਸ ਦੀਆਂ ਹੋਰ ਭੂਮਿਕਾਵਾਂ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਵਿੱਚ ਵੰਡੀਆਂ ਜਾਣਗੀਆਂ। ਇਸ ਦੌਰਾਨ ਡਿਊਕ ਯੌਰਕ ਦੀ ਕੋਈ ਜਨਤਕ ਡਿਊਟੀ ਨਹੀਂ ਨਿਭਾਏਗਾ ਅਤੇ ਇੱਕ ਨਿੱਜੀ ਨਾਗਰਿਕ ਵਜੋਂ ਇਸ ਮਾਮਲੇ ਦਾ ਬਚਾਅ ਕਰੇਗਾ। ਵਰਜੀਨੀਆ ਰੌਬਰਟਸ ਗਿਫਰੇ ਨਾਂ ਦੀ ਔਰਤ ਨੇ ਉਸ ਵਿਰੁੱਧ ਜ਼ਬਰਦਸਤੀ ਸੈਕਸ ਕਰਨ ਦਾ ਕੇਸ ਦਰਜ ਕਰਵਾਇਆ ਹੈ।
ਹਾਲ ਹੀ ਵਿਚ ਅਮਰੀਕਾ ਦੀ ਇਕ ਅਦਾਲਤ ਨੇ ਪ੍ਰਿੰਸ ਐਂਡਰਿਊ ਖ਼ਿਲਾਫ਼ ਕੇਸ ਦੀ ਸੁਣਵਾਈ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਵਰਜੀਨੀਆ ਰੌਬਰਟਸ ਗਿਫਰੇ ਦਾ ਦਾਅਵਾ ਹੈ ਕਿ ਉਹ ਬਦਨਾਮ ਸੈਕਸ ਤਸਕਰ ਅਤੇ ਫਾਈਨਾਂਸਰ ਜੈਫਰੀ ਐਪਸਟੀਨ ਦੀ ਸ਼ਿਕਾਰ ਸੀ। ਗਿਫਰੇ ਨੇ ਪਹਿਲੀ ਵਾਰ 2019 ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ ਉਸਨੂੰ ਬ੍ਰਿਟੇਨ ਦੇ ਪ੍ਰਿੰਸ ਐਂਡਰਿਊ ਨਾਲ ਸੈਕਸ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ - ਦੱਖਣੀ ਅਫ਼ਰੀਕਾ ਨੇ ਪਹਿਲਾ ਸਵਦੇਸ਼ੀ 'ਸੈਟੇਲਾਈਟ' ਗਰੁੱਪ ਕੀਤਾ ਲਾਂਚ
ਗਿਫਰੇ ਨੇ ਕੀਤਾ ਇਹ ਦਾਅਵਾ
ਵਰਜੀਨੀਆ ਰੌਬਰਟਸ ਗਿਫਰੇ ਦਾ ਦਾਅਵਾ ਹੈ ਕਿ ਉਸ ਨੂੰ ਜੈਫਰੀ ਐਪਸਟੀਨ ਦੁਆਰਾ ਡਿਊਕ ਆਫ ਯਾਰਕ ਨਾਲ ਸੈਕਸ ਕਰਨ ਲਈ ਆਪਣੇ ਜਾਲ ਵਿੱਚ ਫਸਾਇਆ ਗਿਆ ਸੀ। ਗਿਫਰੇ ਦਾ ਦਾਅਵਾ ਹੈ ਕਿ ਐਪਸਟੀਨ ਨੇ ਉਸ ਨੂੰ ਛੋਟੀ ਉਮਰ ਵਿੱਚ ਹੀ ਡਿਊਕ ਆਫ ਯਾਰਕ ਸਮੇਤ ਆਪਣੇ ਦੋਸਤਾਂ ਨਾਲ ਸੈਕਸ ਕਰਨ ਲਈ ਮਜਬੂਰ ਕੀਤਾ ਸੀ। ਐਂਡਰਿਊ ਨੇ ਵਾਰ-ਵਾਰ ਗਿਫਰੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪਰ ਨਾਲ ਹੀ ਐਪਸਟੀਨ ਨਾਲ ਪ੍ਰਿੰਸ ਦੇ ਸਬੰਧਾਂ ਬਾਰੇ ਵੀ ਸ਼ੱਕ ਪੈਦਾ ਕੀਤਾ ਹੈ।
ਪ੍ਰਿੰਸ ਐਂਡਰੀਊ ਨੇ ਸ਼ਾਹੀ ਫਰਜ਼ਾਂ ਤੋਂ ਦਿੱਤਾ ਅਸਤੀਫਾ
2019 ਵਿਚ ਪ੍ਰਿੰਸ ਐਂਡਰਿਊ ਨੇ ਦੋਸ਼ਾਂ ਤੋਂ ਬਾਅਦ ਆਪਣੇ ਸ਼ਾਹੀ ਫਰਜ਼ਾਂ ਤੋਂ ਅਸਤੀਫਾ ਦੇ ਦਿੱਤਾ ਸੀ। ਪ੍ਰਿੰਸ ਨੇ ਫਿਰ ਬੀਬੀਸੀ ਨੂੰ ਦੱਸਿਆ ਕਿ ਉਹ ਸਥਿਤੀ ਨੂੰ ਸਮਝਦਾ ਹੈ ਅਤੇ ਮਹਾਰਾਣੀ ਤੋਂ ਆਪਣੇ ਫਰਜ਼ਾਂ ਤੋਂ ਪਿੱਛੇ ਹਟਣ ਦੀ ਇਜਾਜ਼ਤ ਮੰਗਦਾ ਹੈ। ਉਸ ਨੇ ਕਿਹਾ ਕਿ ਉਹ ਜਿਨਸੀ ਸ਼ੋਸ਼ਣ ਦੇ ਦੋਸ਼ੀ ਜੈਫਰੀ ਐਪਸਟੀਨ ਦੇ ਕੇਸ ਵਿੱਚ ਸ਼ਾਮਲ ਹਰ ਇੱਕ ਨਾਲ ਹਮਦਰਦੀ ਰੱਖਦਾ ਹੈ, ਜਿਸ ਵਿੱਚ ਸਾਰੇ ਪੀੜਤ ਵੀ ਸ਼ਾਮਲ ਹਨ।
ਬ੍ਰਿਟਿਸ਼ ਨੇਵੀ ਵਿਚ ਵੀ ਕੰਮ ਕਰ ਚੁੱਕੇ ਹਨ ਪ੍ਰਿੰਸ ਐਂਡਰਿਊ
ਪ੍ਰਿੰਸ ਐਂਡਰਿਊ 1978 ਵਿੱਚ ਰਾਇਲ ਨੇਵੀ ਦੇ ਏਵੀਏਸ਼ਨ ਵਿੰਗ ਵਿੱਚ ਸ਼ਾਮਲ ਹੋਏ। ਮਾਰਚ ਅਤੇ ਅਪ੍ਰੈਲ 1979 ਦੌਰਾਨ ਰਾਇਲ ਨੇਵਲ ਕਾਲਜ ਦੀ ਉਡਾਣ ਵਿੱਚ ਉਹਨਾਂ ਦੀ ਨਾਮਜ਼ਦਗੀ ਕੀਤੀ ਗਈ ਸੀ। 1979 ਦੇ ਦੌਰਾਨ ਉਸਨੇ ਰਾਇਲ ਮਰੀਨ ਆਲ ਆਰਮਜ਼ ਕਮਾਂਡੋ ਕੋਰਸ ਵੀ ਪੂਰਾ ਕੀਤਾ, ਜਿਸ ਲਈ ਉਸਨੇ ਆਪਣਾ ਗ੍ਰੀਨ ਬੇਰੇਟ ਪ੍ਰਾਪਤ ਕੀਤਾ।
ਅਰਜਨਟੀਨਾ ਨੇ 2 ਅਪ੍ਰੈਲ 1982 ਨੂੰ ਫਾਕਲੈਂਡ ਟਾਪੂ, ਇੱਕ ਬ੍ਰਿਟਿਸ਼ ਵਿਦੇਸ਼ੀ ਖੇਤਰ 'ਤੇ ਹਮਲਾ ਕੀਤਾ। ਉਸ ਸਮੇਂ ਬ੍ਰਿਟਿਸ਼ ਨੇਵੀ ਕੋਲ ਲੜਾਈ ਲਈ ਤਿਆਰ ਦੋ ਜਹਾਜ਼ ਕੈਰੀਅਰਾਂ ਵਿੱਚੋਂ ਸਿਰਫ਼ ਇੱਕ ਸੀ। ਪ੍ਰਿੰਸ ਐਂਡਰਿਊ ਨੇ ਵੀ ਇਸ ਏਅਰਕ੍ਰਾਫਟ ਕੈਰੀਅਰ ਨਾਲ ਫਾਕਲੈਂਡਜ਼ ਯੁੱਧ ਵਿਚ ਸ਼ਾਮਲ ਹੋਣਾ ਸੀ। ਉਸ ਸਮੇਂ ਬ੍ਰਿਟਿਸ਼ ਸ਼ਾਹੀ ਘਰਾਣੇ ਨੇ ਉਸ ਦੇ ਯੁੱਧ ਵਿੱਚ ਮਾਰੇ ਜਾਣ ਦਾ ਡਰ ਜ਼ਾਹਰ ਕਰਦਿਆਂ ਇੱਕ ਡੈਸਕ ਨੌਕਰੀ ਦੀ ਸਿਫਾਰਸ਼ ਕੀਤੀ ਸੀ ਪਰ ਪ੍ਰਿੰਸ ਐਂਡਰਿਊ ਅਡੋਲ ਰਿਹਾ ਅਤੇ ਯੁੱਧ ਵਿੱਚ ਸ਼ਾਮਲ ਹੋ ਗਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਬੇਟਫੇਅਰ' ਦਾ ਦਾਅਵਾ, ਬੋਰਿਸ ਜਾਨਸਨ ਦੇ ਸਕਦੇ ਨੇ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸਿਰ ਸਜੇਗਾ PM ਦਾ ਤਾਜ
NEXT STORY