ਇੰਟਰਨੈਸ਼ਨਲ ਡੈਸਕ- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਦੇ ਸਾਮਹਣੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਿੱਠ ਪਿੱਛੇ ਬਣਾਏ ਗਏ ਸ਼ਾਂਤੀ ਸਮਝੌਤੇ ਨੂੰ ਉਹ ਸਵੀਕਾਰ ਨਹੀਂ ਕਰਨਗੇ।
ਉਨ੍ਹਾਂ ਇਹ ਗੱਲ ਮਿਊਨਿਖ ਸੰਮੇਲਨ ਵਿੱਚ ਕਹੀ, ਜਿੱਥੇ ਅਮਰੀਕੀ ਉਪ ਰਾਸ਼ਟਰਪਤੀ ਨੇ ਵੀ ਹਿੱਸਾ ਲਿਆ ਸੀ। ਜ਼ੇਲੇਂਸਕੀ ਨੇ ਯੂਰਪ ਨੂੰ ਆਪਣੀ ਸੁਰੱਖਿਆ ਲਈ ਆਪਣੀ ਖੁਦ ਦੀ ਫੌਜ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕਈ ਚਿਤਾਵਨੀਆਂ ਤੋਂ ਬਾਅਦ ਆਇਆ ਹੈ।
ਯੂਕਰੇਨੀ ਰਾਸ਼ਟਰਪਤੀ ਨੇ ਯੂਰਪ ਦੀ ਆਪਣੀ ਫੌਜ ਬਣਾਉਣ ਨੂੰ ਲੈ ਕੇ ਕਿਹਾ ਕਿ ਇਸ ਕੰਮ ਲਈ ਇਕੱਲੀ ਯੂਕਰੇਨੀ ਫੌਜ ਕਾਫ਼ੀ ਨਹੀਂ ਹੈ। ਉਨ੍ਹਾ ਕਿਹਾ, "ਯੂਕਰੇਨ ਕਦੇ ਵੀ ਸਾਡੀ ਪਿੱਠ ਪਿੱਛੇ ਕੀਤੇ ਗਏ ਸੌਦਿਆਂ ਨੂੰ ਸਵੀਕਾਰ ਨਹੀਂ ਕਰੇਗਾ ਅਤੇ ਇਹੀ ਨਿਯਮ ਸਾਰੇ ਯੂਰਪੀਅਨ ਦੇਸ਼ਾਂ 'ਤੇ ਲਾਗੂ ਹੋਣਾ ਚਾਹੀਦਾ ਹੈ।"
ਟਰੰਪ ਨੇ ਪੁਤਿਨ ਨਾਲ ਕੀਤੀ ਸੀ ਫੋਨ 'ਤੇ ਗੱਲ
ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਜੰਗ ਖਤਮ ਕਰਨ ਬਾਰੇ ਫ਼ੋਨ 'ਤੇ ਗੱਲਬਾਤ ਕੀਤੀ ਸੀ। ਫਰਵਰੀ 2022 ਵਿੱਚ ਯੂਕਰੇਨ 'ਤੇ ਰੂਸ ਦੇ ਪੂਰੇ ਪੈਮਾਨੇ 'ਤੇ ਹਮਲੇ ਤੋਂ ਬਾਅਦ ਇਹ ਗੱਲਬਾਤ ਪਹਿਲੀ ਵਾਰ ਸੀ। ਟਰੰਪ ਅਤੇ ਪੁਤਿਨ ਵਿਚਕਾਰ ਹੋਣ ਵਾਲੀ ਸੰਭਾਵਿਤ ਮੁਲਾਕਾਤ ਬਾਰੇ ਯੂਰਪ ਅਤੇ ਅਮਰੀਕਾ ਦੇ ਸਹਿਯੋਗੀਆਂ ਵਿੱਚ ਚਿੰਤਾ ਵਧ ਰਹੀ ਹੈ, ਜਿੱਥੇ ਯੂਕਰੇਨ ਯੁੱਧ ਨੂੰ ਖਤਮ ਕਰਨ 'ਤੇ ਚਰਚਾ ਕੀਤੀ ਜਾਵੇਗੀ।
ਪੁਤਿਨ, ਟਰੰਪ ਨੂੰ ਬੁਲਾ ਸਕਦੇ ਹਨ ਰੂਸ
ਯੂਕਰੇਨ ਨੇ ਵਾਰ-ਵਾਰ ਕਿਹਾ ਹੈ ਕਿ ਉਹ ਅਮਰੀਕਾ ਅਤੇ ਯੂਰਪ ਨਾਲ ਮਿਲ ਕੇ ਇੱਕ ਸਾਂਝੀ ਰਣਨੀਤੀ ਬਣਾਉਣਾ ਚਾਹੁੰਦਾ ਹੈ। ਉਸਨੇ ਪੁਤਿਨ-ਟਰੰਪ ਮੁਲਾਕਾਤ ਤੋਂ ਪਹਿਲਾਂ ਇਸਦੀ ਸਥਾਪਨਾ 'ਤੇ ਜ਼ੋਰ ਦਿੱਤਾ ਹੈ। ਜ਼ੇਲੇਂਸਕੀ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਪੁਤਿਨ ਟਰੰਪ ਨੂੰ 9 ਮਈ ਨੂੰ ਮਾਸਕੋ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਸੱਦਾ ਦੇ ਸਕਦੇ ਹਨ। ਇਸ ਦਿਨ ਰੂਸ ਦੂਜੇ ਵਿਸ਼ਵ ਯੁੱਧ ਵਿੱਚ ਸੋਵੀਅਤ ਦੀ ਜਿੱਤ ਦਾ ਜਸ਼ਨ ਮਨਾਉਂਦਾ ਹੈ।
ਜ਼ੇਲੇਂਸਕੀ ਦੀ ਯੂਰਪੀ ਨੇਤਾਵਾਂ ਨੂੰ ਅਪੀਲ
ਯੂਰਪੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਜ਼ੇਲੇਂਸਕੀ ਨੇ ਸੰਭਾਵੀ ਚੁਣੌਤੀਆਂ ਬਾਰੇ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਉਸਦੀਆਂ ਹਥਿਆਰਬੰਦ ਫੌਜਾਂ ਤਿਆਰ ਹਨ ਜੇਕਰ ਮਾਸਕੋ ਖੁੱਲ੍ਹਾ ਜਾਂ "ਝੂਠਾ ਝੰਡਾ" ਹਮਲਾ ਕਰਦਾ ਹੈ। ਉਨ੍ਹਾਂ ਕਿਹਾ "ਹੁਣ, ਜਿਵੇਂ ਕਿ ਅਸੀਂ ਇਹ ਜੰਗ ਲੜ ਰਹੇ ਹਾਂ ਅਤੇ ਸ਼ਾਂਤੀ ਅਤੇ ਸੁਰੱਖਿਆ ਦੀ ਨੀਂਹ ਰੱਖ ਰਹੇ ਹਾਂ, ਸਾਨੂੰ ਯੂਰਪ ਦੀਆਂ ਹਥਿਆਰਬੰਦ ਫੌਜਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ।"
ਪਿੰਡ ਖਾਨੋਵਾਲ ਦੇ 2 ਭਰਾ 45-45 ਲੱਖ ਲਾ ਕੇ ਗਏ ਸੀ ਅਮਰੀਕਾ, ਅੱਜ ਦੋਵਾਂ ਦੀ ਹੋਵੇਗੀ ਵਤਨ ਵਾਪਸੀ
NEXT STORY