ਕੀਵ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਨੇ ਆਮ ਨਾਗਰਿਕਾਂ 'ਤੇ ਹਮਲਾ ਕਰਕੇ ਦੁਨੀਆ ਨੂੰ ਸੁੰਨ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਹ ਸ਼ਾਂਤੀ ਲਈ ਪ੍ਰਤੀਬੰਧ ਹਨ। ਇਸ ਦੇ ਨਾਲ ਹੀ ਜ਼ੇਲੇਂਸਕੀ ਨੇ ਇਕ ਵਾਰ ਫਿਰ ਹੋਰ ਦੇਸ਼ਾਂ ਤੋਂ ਹਥਿਆਰ ਮੁਹੱਈਆ ਕਰਵਾਉਣ ਦੀ ਗੁਹਾਰ ਲਗਾਈ।
ਕ੍ਰਾਮਾਤੋਸਰਕ ਸ਼ਹਿਰ 'ਚ ਟਰੇਨ ਸਟੇਸ਼ਨ 'ਤੇ ਹੋਏ ਹਮਲੇ 'ਚ ਘੱਟ ਤੋਂ ਘੱਟ 52 ਲੋਕਾਂ ਦੀ ਮੌਤ ਹੋਣ ਦੇ ਇਕ ਦਿਨ ਬਾਅਦ ਐਸੋਸੀਏਟਿਡ ਪ੍ਰੈੱਸ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਇਹ ਬਿਆਨ ਦਿੱਤਾ। ਜ਼ੇਲੇਂਸਕੀ ਨੇ ਕਿਹਾ ਕਿ ਕੋਈ ਵੀ ਅਜਿਹੇ ਵਿਅਕਤੀ ਜਾਂ ਲੋਕਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਉਸ ਦੇ ਦੇਸ਼ ਦੇ ਨਾਲ ਅੱਤਿਆਚਾਰ ਕੀਤਾ ਹੋਵੇ। ਇਕ ਪਿਤਾ ਅਤੇ ਇਕ ਵਿਅਕਤੀ ਦੇ ਤੌਰ 'ਤੇ ਮੈਂ ਇਹ ਭਲੀ ਭਾਂਤੀ ਸਮਝਦਾ ਹਾਂ।
ਉਨ੍ਹਾਂ ਨੇ ਕਿਹਾ ਕਿ ਮੈਂ ਕੂਟਨੀਤਿਕ ਹੱਲ਼ ਦੇ ਮੌਕੇ ਨੂੰ ਹੱਥ ਤੋਂ ਨਹੀਂ ਜਾਣ ਦੇਣਾ ਚਾਹੁੰਦਾ'। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਲੜਣਾ ਹੈ ਅਤੇ ਜਿਉਣ ਲਈ ਲੜਣਾ ਹੈ। ਤੁਸੀਂ ਧੂੜ ਲਈ ਨਹੀਂ ਲੜ ਸਕਦੇ, ਜਿਥੇ ਕੁਝ ਵੀ ਨਾ ਹੋਵੇ ਅਤੇ ਲੋਕ ਨਾ ਹੋਣ। ਇਸ ਲਈ ਇਸ ਯੁੱਧ ਨੂੰ ਰੋਕਣਾ ਮਹੱਤਵਪੂਰਨ ਹੈ'।
ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਛੇ ਹਫਤੇ ਤੱਕ ਯੁੱਧ ਦਾ ਡਰ ਝੇਲਣ ਤੋਂ ਬਾਅਦ ਵੀ ਯੂਕ੍ਰੇਨ ਦੇ ਲੋਕ ਸ਼ਾਂਤੀ ਨੂੰ ਸਵੀਕਾਰ ਕਰਨਗੇ। ਸ਼ਾਂਤੀ ਦੀ ਉਮੀਦ ਜਤਾਉਣ ਦੇ ਨਾਲ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਅਸਲੀਅਤ ਦਾ ਗਿਆਨ ਹੈ ਕਿ ਹੁਣ ਤੱਕ ਸਮਝੌਤੇ ਦੀ ਗੱਲਬਾਤ ਹੇਠਲੇ ਪੱਧਰ 'ਤੇ ਹੋ ਰਹੀ ਹੈ ਜਿਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ਾਮਲ ਨਹੀਂ ਹਨ।
ਸ਼੍ਰੀਲੰਕਾ 'ਚ ਪ੍ਰਦਰਸ਼ਨਾਂ ਨੇ ਵਧਾਇਆ ਰਾਸ਼ਟਰਪਤੀ ਰਾਜਪਕਸ਼ੇ 'ਤੇ ਅਸਤੀਫਾ ਦੇਣ ਦਾ ਦਬਾਅ
NEXT STORY