ਕੀਵ-ਯੂਕ੍ਰੇਨ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੇਤਰੋ ਪੋਰੋਸ਼ੇਂਕੋ ਵੱਲੋਂ ਕਥਿਤ ਰਾਜਦ੍ਰੋਹ ਦੀ ਅਧਿਕਾਰਤ ਜਾਂਚ ਦੇ ਸਿਲਸਿਲੇ 'ਚ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਪ੍ਰੋਸੀਕਿਉਟਰ ਜਨਰਲ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਪ੍ਰੋਸੀਕਿਊਟਰ ਨੂੰ ਸ਼ੱਕ ਹੈ ਕਿ ਪੋਰੇਸ਼ੇਂਕੋ ਦੇ ਡੋਨਬਾਸ 'ਚ ਕੋਲੇ ਦੀ ਖ਼ਰੀਦ ਰਾਹੀਂ 2014-2015 'ਚ ਪੂਰਬੀ ਯੂਕ੍ਰੇਨ 'ਚ ਰੂਸ ਸਮਰਥਿਤ ਵੱਖਵਾਦੀਆਂ ਦੇ ਵਿੱਤ ਪੋਸ਼ਣ 'ਚ ਸ਼ਾਮਲ ਹੋਣ ਦਾ ਸ਼ੱਕ ਹੈ।
ਇਹ ਵੀ ਪੜ੍ਹੋ : ਪਾਕਿ ਦੇ ਮੰਤਰੀ ਨੇ ਕੋਵਿਡ ਦੇ ਮਾਮਲੇ ਵਧਣ ਦੇ ਬਾਵਜੂਦ ਲਾਕਡਾਊਨ ਦੀ ਸੰਭਾਵਨਾ ਤੋਂ ਕੀਤਾ ਇਨਕਾਰ
ਹਾਲਾਂਕਿ, ਪੋਰੋਸ਼ੇਂਕੋ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪ੍ਰੋਸੀਕਿਊਟਰ ਦੇ ਦਫ਼ਤਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਦਾਲਤ ਸ਼ੱਕੀ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਹੁਕਮ ਦਿੰਦੀ ਹੈ। ਦੇਸ਼ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਇਕ ਪੋਰੋਸ਼ੇਂਕੋ ਪਿਛਲੀ ਦਸੰਬਰ ਤੋਂ ਬਾਅਦ ਤੋਂ ਯੂਕ੍ਰੇਨ ਤੋਂ ਬਾਹਰ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਕੀਵ ਦੀ ਪੇਚੇਸਕ ਡਿਸਟ੍ਰਿਕਟ ਕੋਰਟ ਦੇ ਫੈਸਲੇ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਨੇ 17 ਜਨਵਰੀ ਨੂੰ ਯੂਕ੍ਰੇਨ ਪਰਤਣ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਪਾਕਿ ਰਾਸ਼ਟਰਪਤੀ ਆਰਿਫ਼ ਅਲਵੀ ਮੁੜ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਾਸੂਸੀ ਦੇ ਦੋਸ਼ ’ਚ ਗੂਗਲ-ਫੇਸਬੁੱਕ ’ਤੇ ਲੱਗਾ ਅਰਬਾਂ ਰੁਪਏ ਦਾ ਜੁਰਮਾਨਾ
NEXT STORY