ਉਲੁਰੂ— ਆਸਟ੍ਰੇਲੀਆ ਸਥਿਤ ਵਿਸ਼ਵ ਦੀ ਸਭ ਤੋਂ ਵੱਡੀ ਚੱਟਾਨ ਮੋਨੋਲਿਥ 'ਉਲੁਰੂ' 'ਤੇ ਚੜ੍ਹਾਈ ਕਰਨ 'ਤੇ ਸ਼ੁੱਕਰਵਾਰ ਤੋਂ ਸਥਾਈ ਰੂਪ ਨਾਲ ਰੋਕ ਲਗਾਈ ਗਈ ਹੈ। ਇਸ ਤੋਂ ਪਹਿਲਾਂ ਉਲੁਰੂ-ਕੈਟਾ ਜੂਟਾ ਨੈਸ਼ਨਲ ਪਾਰਕ 'ਚ ਆਖਰੀ ਵਾਰ ਸੈਂਕੜੇ ਸੈਲਾਨੀ ਇਸ 'ਤੇ ਚੜ੍ਹਾਈ ਕਰਨ ਲਈ ਜੁਟੇ। ਲਾਲ ਚੱਟਾਨ ਨਾਲ ਬਣੇ ਮੋਨੋਲਿਥ ਦਾ ਆਸਟ੍ਰੇਲੀਆ ਦੇ ਸੱਭਿਆਚਾਰ 'ਚ ਖਾਸ ਮਹੱਤਵ ਹੈ। ਇਸੇ ਕਾਰਨ ਇਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ ਹੈ।
ਸਥਾਨਕ ਆਦਿਵਾਸੀਆਂ ਦੀ ਹਮੇਸ਼ਾ ਤੋਂ ਇੱਛਾ ਸੀ ਕਿ ਸੈਲਾਨੀਆਂ ਨੂੰ ਇੱਥੇ ਆਉਣ ਤੋਂ ਰੋਕਿਆ ਜਾਵੇ। ਇੱਥੇ ਆਦਿਵਾਸੀਆਂ ਨੂੰ 'ਅਨਾਂਗੂ' ਕਿਹਾ ਜਾਂਦਾ ਹੈ। ਹਾਲ ਦੇ ਮਹੀਨਿਆਂ 'ਚ ਮੋਨੋਲਿਥ 'ਤੇ ਚੜ੍ਹਾਈ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਦਰਜ ਹੋਇਆ। ਇਸ ਤੋਂ ਪਹਿਲਾਂ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ, ਜਿਸ ਕਾਰਨ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ। ਹਾਲਾਂਕਿ ਬਾਅਦ 'ਚ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਚੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਗਈ।
ਪਾਰਕ ਆਸਟ੍ਰੇਲੀਆ ਨੇ ਕਿਹਾ- ਚੱਟਾਨ 'ਤੇ ਚੜ੍ਹਾਈ ਜਾਰੀ ਰੱਖਣ ਲਈ ਮੌਸਮ ਦਾ ਆਂਕਲਨ ਕੀਤਾ ਜਾਵੇਗਾ। ਪਾਰਕ ਆਸਟ੍ਰੇਲੀਆ ਮੁਤਾਬਕ ਪਿਛਲੇ 12 ਮਹੀਨਿਆਂ 'ਚ ਜੂਨ 2019 ਤਕ 3 ਲੱਖ 95 ਹਜ਼ਾਰ ਲੋਕਾਂ ਨੇ ਉਲੁਰੂ-ਕੈਟਾ ਜੂਟਾ ਨੈਸ਼ਨਲ ਪਾਰਕ ਦੀ ਸੈਰ ਕੀਤੀ।
ਇਸ ਚੱਟਾਨ ਦਾ ਨਿਰਮਾਣ 600 ਮਿਲੀਅਨ ਸਾਲ ਪਹਿਲਾਂ ਹੋਇਆ। ਆਦਿਵਾਸੀ ਇੱਥੇ ਪਿਛਲੇ 10,000 ਸਾਲਾਂ ਤੋਂ ਰਹਿ ਰਹੇ ਹਨ। ਪਹਿਲਾਂ ਇਹ ਹਿੱਸਾ ਸਮੁੰਦਰ ਦੇ ਹੇਠਾਂ ਸੀ। ਵਰਤਮਾਨ 'ਚ ਇਸ ਦੀ ਜ਼ਮੀਨ ਤੋਂ ਉਚਾਈ 348 ਮੀਟਰ ਹੈ। ਇਸ ਦਾ 2.5 ਕਿਲੋ ਮੀਟਰ ਹਿੱਸਾ ਭੂਮੀ 'ਚ ਹੈ। ਇਹ ਸਥਾਨਕ ਨਾਗਰਿਕਾਂ ਲਈ ਅਧਿਆਤਮਕ ਅਤੇ ਸੱਭਿਆਚਾਰਕ ਮਹੱਤਵ ਰੱਖਦਾ ਹੈ। ਇਸ ਨੂੰ 'ਏਅਰਸ ਰਾਕ' ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਨਾਂ 1873 'ਚ ਆਸਟ੍ਰੇਲੀਆ ਦੇ ਅੱਠਵੇਂ ਮੁਖੀ ਸਰ ਹੈਨਰੀ ਏਅਰਸ ਦੇ ਨਾਂ 'ਤੇ ਰੱਖਿਆ ਗਿਆ ਸੀ।
ਹਾਂਗਕਾਂਗ : ਪੁਲਸ ਕਰਮਚਾਰੀਆਂ ਦਾ ਨਿੱਜੀ ਵੇਰਵਾ ਸਾਂਝਾ ਕਰਨ 'ਤੇ ਲੱਗੀ ਰੋਕ
NEXT STORY