ਸੰਯੁਕਤ ਰਾਸ਼ਟਰ (ਵਾਰਤਾ) : ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਨੇ ਸ਼ਨੀਵਾਰ ਨੂੰ ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ ਮੌਕੇ ਕਿਹਾ ਕਿ ਅਸੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਮਨੋ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਅਮਰੀਕਾ ਵਿਚ ਅੱਜ ਦੇ ਹੀ ਦਿਨ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਇਲ ਦੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਅਮਰੀਕਾ ’ਤੇ ਹਮਲੇ ਕੀਤੇ ਸਨ। ਗੁਤਾਰੇਸ ਨੇ ਬਿਆਨ ਵਿਚ ਕਿਹਾ, ‘ਅੱਜ ਅਸੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਮਨ ਵਿਚ ਉਦਾਸੀ ਨੂੰ ਜਾਣ ਰਹੇ ਹਾਂ। ਇਸ ਦਿਨ ਅਮਰੀਕਾ ਵਿਚ ਕਾਇਰਾਨਾ ਅਤੇ ਘਿਨਾਉਣੇ ਹਮਲਿਆਂ ਵਿਚ 90 ਤੋਂ ਜ਼ਿਆਦਾ ਦੇਸ਼ਾਂ ਦੇ ਲੱਗਭਗ 3000 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਦੇ ਇਲਾਵਾ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਸਨ।’
ਸੰਯੁਕਤ ਰਾਸ਼ਟਰ ਨੇ ਕਿਹਾ, ‘ਇਸ ਦਿਨ ਮੇਰੀ ਹਮਦਰਦੀ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਅਸੀਂ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਹਮਲੇ ਵਿਚ ਜ਼ਖ਼ਮੀ ਲੋਕਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ। ਅਸੀਂ ਉਨ੍ਹਾਂ ਲੋਕਾਂ ਦਾ ਸਨਮਾਨ ਕਰਦੇ ਹਾਂ, ਜਿਨ੍ਹਾਂ ਨੇ ਖ਼ੁਦ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਬਚਾਇਆ, ਜੋ ਮਨੁੱਖਤਾ ਅਤੇ ਹਮਦਰਦੀ ਦੀ ਜਿਊਂਦੀ ਜਾਗਦੀ ਉਦਾਹਰਣ ਹੈ। ਅਸੀਂ ਭਵਿੱਖ ਵਿਚ ਅੱਤਵਾਦ ਨੂੰ ਮਿਟਾਉਣ ਦੇ ਟੀਚੇ ਨਾਲ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ 20 ਸਾਲ ਪਹਿਲਾਂ ਪ੍ਰਗਟ ਕੀਤੀ ਗਈ ਇਕਜੁਟਤਾ, ਏਕਤਾ ਅਤੇ ਸੰਕਲਪ ਨੂੰ ਯਾਦ ਕਰਦੇ ਹਾਂ।’
ਗੁਤਾਰੇਸ ਨੇ ਕਿਹਾ, ‘ਅਸੀਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ ਦੁਨੀਆ ਭਰ ਵਿਚ ਹਰ ਜਗ੍ਹਾ ਅੱਤਵਾਦ ਦੇ ਸਾਰੇ ਪੀੜਤਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ। ਅਸੀਂ ਉਨ੍ਹਾਂ ਦੇ ਅਧਿਕਾਰਾਂ ਅਤੇ ਜ਼ਰੂਰਤਾਂ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।’
ਚੀਨ: ਰਿਹਾਇਸ਼ੀ ਇਮਾਰਤ ’ਚ ਫਟਿਆ ਗੈਸ ਸਿਲੰਡਰ, 8 ਦੀ ਮੌਤ, 5 ਜ਼ਖ਼ਮੀ
NEXT STORY