ਬੇਰੂਤ (ਏਜੰਸੀ)- ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਫੋਰਸ (UNIFIL) ਨੇ ਕਿਹਾ ਕਿ ਉਸ ਦੇ ਗਸ਼ਤੀ ਦਲ 'ਤੇ ਦੋ ਜਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਕਲੌਈਆ ਪਿੰਡ ਦੇ ਨੇੜੇ ਹੋਏ ਹਮਲੇ ਵਿੱਚ ਸ਼ਾਂਤੀ ਰੱਖਿਅਕਾਂ 'ਤੇ ਲਗਭਗ 30 ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਪਹਿਲਾਂ, ਇੱਕ ਗਸ਼ਤੀ ਦਲ ਨੇ ਸੜਕ ਦੇ ਨੇੜੇ ਗੋਲਾ ਬਾਰੂਦ ਦੇ ਇਕ ਜਖੀਰੇ ਦੀ ਪਛਾਣ ਕੀਤੀ ਸੀ ਅਤੇ ਲੇਬਨਾਨੀ ਹਥਿਆਰਬੰਦ ਬਲਾਂ ਨੂੰ ਸੂਚਿਤ ਕੀਤਾ ਸੀ। ਇਕ ਨਿਊਜ਼ ਏਜੰਸੀ ਨੇ UNIFIL ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਦੇ ਇਨ੍ਹਾਂ 2 ਸ਼ਹਿਰਾਂ 'ਚ ਪੂਜਾ ਸਥਾਨਾਂ ਦੇ ਬਾਹਰ ਪ੍ਰਦਰਸ਼ਨਾਂ 'ਤੇ ਪਾਬੰਦੀ
ਲੇਬਨਾਨੀ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ, ਸ਼ਾਂਤੀ ਰੱਖਿਅਕਾਂ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਉਹ ਬਾਅਦ ਵਿੱਚ ਸੜਕ ਤੋਂ ਮਲਬਾ ਹਟਾਉਣ ਲਈ ਰੁਕੇ। ਇਸ ਦੌਰਾਨ ਉਹ ਗੋਲੀਬਾਰੀ ਦੀ ਲਪੇਟ ਵਿੱਚ ਆ ਗਏ। ਹਾਲਾਂਕਿ ਉਹ ਸੁਰੱਖਿਅਤ ਰੂਪ ਨਾਲ ਖੇਤਰ ਤੋਂ ਬਾਹਰ ਨਿਕਲ ਗਏ। ਬਿਆਨ ਦੇ ਅਨੁਸਾਰ, ਕਿਸੇ ਦੇ ਜ਼ਖ਼ਮੀ ਹੋਣ ਜਾਂ ਵਾਹਨ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਨਹੀਂ ਮਿਲੀ। UNIFIL ਨੇ ਇਸ ਗੱਲ ਦੀ ਜਾਂਚ ਸ਼ੁਰੂ ਕੀਤੀ ਹੈ ਕਿ 'ਕੀ ਹਮਲੇ ਦਾ ਗੋਲਾ-ਬਾਰੂਦ ਦੇ ਜਖ਼ੀਰੇ ਦੀ ਖੋਜ ਨਾਲ ਕੋਈ ਸਬੰਧ ਸੀ।' UNIFIL ਨੇ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਸੁਰੱਖਿਆ ਪ੍ਰੀਸ਼ਦ ਦੇ ਮਤੇ 1701 ਦੀ "ਘੋਰ ਉਲੰਘਣਾ" ਦੱਸਿਆ, ਜਿਸ ਵਿਚ ਸ਼ਾਂਤੀ ਰੱਖਿਅਕਾਂ ਦੀ ਸੁਰੱਖਿਆ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ: ਭਾਰਤ ਨੇ ਜਿਸ ਨੂੰ ਐਲਾਨਿਆ ਭਗੌੜਾ ਕੈਨੇਡਾ ਨੇ ਉਸ ਨੂੰ ਦਿੱਤੀ ਕਲੀਨ ਚਿੱਟ, ਜਾਣੋ ਕੌਣ ਹੈ ਸੰਦੀਪ ਸਿੰਘ ਸਿੱਧੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਨੇ ਰਾਬਰਟ ਐੱਫ. ਕੈਨੇਡੀ ਜੂਨੀਅਰ ਨੂੰ ਚੁਣਿਆ ਸਿਹਤ ਮੰਤਰੀ
NEXT STORY