ਇੰਟਰਨੈਸ਼ਨਲ ਡੈਸਕ- ਜੇਨੇਵਾ ਵਿਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਬਾਹਰ ‘ਜੀ. ਏ. ਸਿੰਧ ਫ੍ਰੀਡਮ ਮੂਵਮੈਂਟ’ ਵਲੋਂ ਪਾਕਿਸਤਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਿੰਧ, ਬਲੋਚਿਸਤਾਨ, ਖ਼ੈਬਰ ਪਖਤੂਨਖ਼ਵਾ ਅਤੇ ਗਿਲਗਿਤ-ਬਾਲਤਿਸਤਾਨ ਦੇ ਲੋਕਾਂ ਦਾ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਸੰਗਠਨ ਦੇ ਚੇਅਰਮੈਨ ਸੋਹੇਲ ਅਬਰੋ ਅਤੇ ਸਾਰੰਗ ਹੈਦਰ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਵਿਚ ਪੰਜਾਬੀ ਸਾਮਰਾਜਵਾਦੀ ਗੁਲਾਮੀ ਅਤੇ ਸਰੋਤਾਂ ਦੀ ਅਣਦੇਖੀ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਸਿੰਧ ਸਮੇਤ ਹੋਰ ਖੇਤਰਾਂ ਵਿਚ ਆਤਮ-ਨਿਰਣੇ ਦੇ ਅਧਿਕਾਰ ਲਈ ਸੰਯੁਕਤ ਰਾਸ਼ਟਰ ਦੀ ਦੇਖ-ਰੇਖ ਹੇਠ ਜਨਮਤ ਸੰਗ੍ਰਹਿ ਕਰਵਾਉਣ ਦੀ ਮੰਗ ਕੀਤੀ।
ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਨੇ ਫਿਰ ਅਲਾਪਿਆ ‘ਕਸ਼ਮੀਰ ਰਾਗ’
NEXT STORY