ਵੈਨਕੁਵਰ- ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਦੇ ਮਾਮਲਿਆਂ ਦੀ ਸੰਯੁਕਤ ਰਾਸ਼ਟਰ ਪੂਰੀ ਗੰਭੀਰਤਾ ਨਾਲ ਜਾਂਚ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਉਥੋਂ ਆ ਰਹੀਆਂ ਜਾਣਕਾਰੀਆਂ ’ਤੇ ਭਰੋਸਾ ਕਰਨਾ ਪਵੇਗਾ। ਚੀਨ ਨਹੀਂ ਚਾਹੇਗਾ ਕਿ ਅਧਿਕਾਰਕ ਤੌਰ ’ਤੇ ਕੋਈ ਉਸ ਦੇ ਸ਼ਿਨਜਿਯਾਂਗ ਖੇਤਰ ’ਚ ਜਾਂਚ ਕਰੇ। ਇਹ ਮੰਗ ਉਈਗਰ ਮੁਸਲਮਾਨਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਕੈਨੇਡਾ ’ਚ ਰਹਿ ਰਹੀ ਐਕਟੀਵਿਸਟ ਤੁਰਨਿਸਾ ਮੇਤਸੇਦਿਕ-ਕਿਰਾ ਨੇ ਉਠਾਈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰੀ ਨੂੰ ਇਸ ਗੰਭੀਰ ਮਸਲੇ ’ਤੇ ਦਖਲ ਦੇਣਾ ਚਾਹੀਦਾ ਹੈ।
ਮੇਤਸੇਦਿਕ 2006 ’ਚ ਭੱਜ ਕੇ ਕੈਨੇਡਾ ਪਹੁੰਚ ਗਈ ਸੀ। ਓਦੋਂ ਤੋਂ ਚੀਨ ’ਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਸਰਕਾਰ ਝੂਠ ਬੋਲਣ ’ਚ ਮਾਹਿਰ ਹੈ। ਇਹ ਵੀ ਸਹੀ ਹੈ ਕਿ ਅਧਿਕਾਰਕ ਤੌਰ ’ਤੇ ਜਾਂਚ ਕਰਨ ਵਾਲੀ ਕਿਸੇ ਵੀ ਟੀਮ ਨੂੰ ਇਸ ਖੇਤਰ ’ਚ ਚੀਨ ਨਹੀਂ ਜਾਣ ਦੇਵੇਗਾ। ਅਜਿਹੇ ’ਚ ਸੰਯੁਕਤ ਰਾਸ਼ਟਰ ਹੀ ਉਥੇ ਹੋ ਰਹੇ ਕਤਲੇਆਮ ਨੂੰ ਰੋਕ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ’ਚ 2 ਦਰਜਨ ਤੋਂ ਜ਼ਿਆਦਾ ਮਨੁੱਖੀ ਅਧਿਕਾਰ ਸੰਗਟਨਾਂ ਅਤੇ 16 ਸ਼ੋਸ਼ਣ ਅਤੇ ਕਤਲੇਆਮ ਦੇ ਮਾਮਲਿਆਂ ਨੂੰ ਜਾਂਚਣ ਦੀ ਮੰਗ ਕੀਤੀ ਸੀ। ਕੈਨੇਡਾ ’ਚ ਰਹਿਣ ਵਾਲੇ ਉਈਗਰਾਂ ਨੇ ਚੀਨ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਹੈ।
ਸੰਯੁਕਤ ਰਾਸ਼ਟਰ ਵਿਚ ਕੈਨੇਡਾ ਦੇ ਰਾਜਦੂਤ ਬੌਬ ਰਾਏ ਨੇ ਮਨੁੱਖੀ ਅਧਿਕਾਰ ਕੌਂਸਲ ਨੂੰ ਸ਼ਿਨਜਿਆਂਗ ਵਿਚ ਚੀਨ ਦੀਆਂ ਕਾਰਵਾਈਆਂ ਦੀ ਜਾਂਚ ਕਰਨ ਲਈ ਕਿਹਾ ਸੀ। ਕੈਨੇਡੀਅਨ ਅਦਾਰਿਆਂ ਵੱਲੋਂ ਹਾਲ ਹੀ ਵਿਚ ਬਿਆਨ ਜਾਰੀ ਕੀਤੇ ਗਏ ਹਨ, ਜੋ ਉਈਗਰ ਅਧਿਕਾਰਾਂ ਲਈ ਲੜ ਰਹੇ ਹਨ। ਪੋਪ ਫਰਾਂਸਿਸ ਨੇ ਪਹਿਲੀ ਵਾਰ ਚੀਨੀ ਮੁਸਲਿਮ ਉਈਗਰਾਂ ਨੂੰ 'ਸਤਾਏ' ਹੋਏ ਲੋਕਾਂ ਵਜੋਂ ਦਰਸਾਇਆ ਹੈ ਅਤੇ ਘੱਟ ਗਿਣਤੀਆਂ 'ਤੇ ਚੀਨ ਦੇ ਅੱਤਿਆਚਾਰਾਂ ਬਾਰੇ ਆਪਣੀ ਚੁੱਪੀ ਤੋੜ ਦਿੱਤੀ ਹੈ। ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਲੰਬੇ ਸਮੇਂ ਤੋਂ ਪੋਪ ਨੂੰ ਸ਼ਿਨਜਿਆਂਗ ਦੇ ਮੁੱਦੇ 'ਤੇ ਉਸ ਦੀ ਟਿੱਪਣੀ ਜਾਰੀ ਕਰਨ ਲਈ ਜ਼ੋਰ ਦਿੰਦੇ ਆ ਰਹੇ ਹਨ।
ਦੁਨੀਆ ਦੇ ਤਾਕਤਵਰ ਦੇਸ਼ ਨੂੰ ਕੋਰੋਨਾ ਨਾਲ ਲੜਨ 'ਚ ਮਦਦ ਕਰੇਗੀ ਨਿਊਜ਼ੀਲੈਂਡ ਦੀ ਪੀ.ਐੱਮ.
NEXT STORY