ਲੰਡਨ- ਯੂਨੀਸੇਫ ਨੇ ਆਪਣੇ 73 ਸਾਲ ਦੇ ਇਤਿਹਾਸ ਵਿਚ ਆਉਣ ਵਾਲੇ ਸਭ ਤੋਂ ਵੱਡੇ ਖਤਰੇ ਦੇ ਲਈ ਲੋਕਾਂ ਨੂੰ ਸਾਵਧਾਨ ਕੀਤਾ ਹੈ। ਬੱਚਿਆਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਯੂਨੀਸੇਫ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਸਾਡੀ ਸਿਹਤ ਵਿਵਸਥਾ 'ਤੇ ਖਾਸਾ ਪ੍ਰਭਾਵ ਪਿਆ ਹੈ। ਇਹ ਵਾਇਰਸ ਸਾਡੀ ਇਮਿਊਨਿਟੀ ਨੂੰ ਕਮਜ਼ੋਰ ਕਰ ਰਿਹਾ ਹੈ। ਸੰਸਥਾ ਨੇ ਸਭ ਤੋਂ ਵੱਡੀ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਜ਼ਰੂਰ ਪਾਲਣ ਕਰੋ ਕਿਉਂਕਿ ਆਉਣ ਵਾਲੇ 6 ਮਹੀਨਿਆਂ ਵਿਚ ਦੁਨੀਆ ਭਰ ਵਿਚ ਤਕਰੀਬਨ 6000 ਬੱਚਿਆਂ ਦੀ ਰੋਜ਼ਾਨਾ ਮੌਤ ਹੋਣ ਦੀ ਸੰਭਾਵਨਾ ਹੈ।
ਯੂਨੀਸੇਫ ਨੇ ਇਹ ਵਿਸ਼ਲੇਸ਼ਣ ਜਾਨ ਹਾਪਕਿਨਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ 'ਦ ਲੈਂਸੇਟ ਗਲੋਬਲ ਹੈਲਥ ਜਨਰਲ' ਵਿਚ ਪ੍ਰਕਾਸ਼ਿਤ ਖਬਰ ਦੇ ਆਧਾਰ 'ਤੇ ਕੀਤਾ ਹੈ। ਇਸ ਵਿਸ਼ਲੇਸ਼ਣ ਦੇ ਮੁਤਾਬਕ 118 ਹੇਠਲੇ ਮੱਧ ਆਮਦਨ ਵਾਲੇ ਦੇਸ਼ਾਂ ਵਿਚ ਹਾਲਾਤ ਸਭ ਤੋਂ ਖਰਾਬ ਦਿਖ ਰਹੇ ਹਨ। ਲਾਗਾਤਾਰ ਸਿਹਤ ਸੇਵਾਵਾਂ ਵਿਚ ਕਟੌਤੀ ਨੂੰ ਇਸ ਦਾ ਮੂਲ ਕਾਰਣ ਦੱਸਿਆ ਗਿਆ ਹੈ। ਇਹੀ ਕਾਰਣ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਵਧੇਰੇ 1.2 ਮਿਲੀਅਨ ਬੱਚਿਆਂ ਦੀ 6 ਮਹੀਨਿਆਂ ਵਿਚ ਮੌਤ ਹੋ ਸਕਦੀ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਫਿਲਹਾਲ ਦੁਨੀਆ ਵਿਚ 6 ਮਹੀਨਿਆਂ ਵਿਚ ਤਕਰੀਬਨ 2.5 ਮਿਲੀਅਨ ਬੱਚੇ ਆਪਣੇ ਪੰਜਵਾਂ ਜਨਮਦਿਨ ਨਹੀਂ ਮਨਾ ਪਾਉਂਦੇ ਹਨ। ਉਥੇ ਹੀ ਜੋ ਨਵਾਂ ਖੁਲਾਸਾ ਹੋਇਆ ਹੈ, ਉਸ ਦੇ ਮੁਤਾਬਕ ਇਸ 2.5 ਮਿਲੀਅਨ ਤੋਂ ਵਧੇਰੇ 1.2 ਮਿਲੀਅਨ ਬੱਚਿਆਂ ਦੀ ਮੌਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਯੂਕੇ ਯੂਨੀਸੇਫ ਦੇ ਕਾਰਜਕਾਰੀ ਨਿਰਦੇਸ਼ ਸੱਚਾ ਦੇਸ਼ਮੁੱਖ ਨੇ ਕਿਹਾ ਕਿ ਇਹ ਮਹਾਮਾਰੀ ਸਾਡੇ ਸਾਰਿਆਂ 'ਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਭਾਵ ਪਾ ਰਹੀ ਹੈ। ਬੇਸ਼ੱਕ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਗਲੋਬਲ ਸੰਕਟ ਬਣ ਕੇ ਉਭਰੀ ਹੈ, ਜਿਸ ਵਿਚ ਬੱਚਿਆਂ ਨੂੰ ਸਭ ਤੋਂ ਵਧੇਰੇ ਖਤਰਾ ਹੈ।
ਉਹਨਾਂ ਦੱਸਿਆ ਕਿ ਲਾਕਡਾਊਨ, ਕਰਫਿਊ ਹੋਣ ਦੇ ਕਾਰਣ ਕਈ ਸਿਹਤ ਕੇਂਦਰ ਬੰਦ ਪਏ ਹਨ। ਲੋਕ ਰੈਗੂਲਰ ਚੈੱਕਅਪ ਨਹੀਂ ਕਰਵਾ ਸਕਦੇ ਜਾਂ ਇਨਫੈਕਸ਼ਨ ਕਾਰਣ ਡਰੇ ਲੋਕ ਜਾਣਾ ਵੀ ਨਹੀਂ ਚਾਹ ਰਹੇ ਹਨ। ਬੱਚਿਆਂ ਨੂੰ ਜ਼ਰੂਰੀ ਸੇਵਾਵਾਂ ਤੇ ਭੋਜਨ ਸਪਲਾਈ ਨਹੀਂ ਹੋ ਰਹੀ ਹੈ, ਸਿੱਖਿਆ ਵਿਵਿਸਥਾ ਵੀ ਚੌਪਟ ਹੋ ਗਈ ਹੈ। ਇਸ ਤੋਂ ਇਲਾਵਾ ਬ੍ਰਿਟੇਨ ਵਿਚ ਵੀ ਬੱਚਿਆਂ ਵਿਚ ਖਸਰੇ ਦਾ ਖਤਰਾ ਵਧ ਗਿਆ ਹੈ। ਅਜਿਹੇ ਵਿਚ ਯੂਨੀਸੇਫ ਕੋਰੋਨਾ ਵਾਇਰਸ ਦੇ ਅਸਰ ਨਾਲ ਨਿਪਟਣ ਦੇ ਲਈ ਦੁਨੀਆ ਭਰ ਦੇ ਬੱਚਿਆਂ ਤੇ ਪਰਿਵਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਲੋਕਾਂ ਨੂੰ ਇਸ ਦੀ ਅਪੀਲ ਕਰਦੇ ਹੋਏ ਸੇਵ ਜਨਰੇਸ਼ਨ ਕੋਵਿਡ ਮੁਹਿੰਮ ਲਾਂਚ ਕੀਤੀ ਹੈ।
ਇਸ ਦੇ ਤਹਿਤ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਛਾ ਮੁਤਾਬਕ ਦਾਨ ਕਰੋ ਤਾਂਕਿ ਇਸ ਨਾਲ ਗਰੀਬ ਪਰਿਵਾਰਾਂ ਤੱਕ ਮਹੱਤਵਪੂਰਨ ਸਿਹਤ ਸੁਵਿਧਾਵਾਂ ਦੀ ਸਪਲਾਈ ਹੋ ਸਕੇ। ਇਸ ਨਾਲ ਬੱਚਿਆਂ ਦੇ ਲਈ ਸਿਹਤ, ਸਿੱਖਿਆ ਤੇ ਸਮਾਜਿਕ ਸੇਵਾਵਾਂ ਨੂੰ ਪਹੁੰਚਾਉਣ ਵਿਚ ਵੀ ਮਦਦ ਮਿਲ ਸਕੇਗੀ। ਇਸ ਤੋਂ ਇਲਾਵਾ ਇਸ ਨਾਲ ਕੋਰੋਨਾ ਵਾਇਰਸ ਦੀਆਂ ਰੋਕਥਾਮ ਮੁਹਿੰਮਾਂ ਵਲੋਂ ਵਾਇਰਸ ਖਿਲਾਫ ਲੜਾਈ ਵਿਚ ਸੰਸਥਾਨਾਂ ਨੂੰ ਸਮਰਥਨ ਕੀਤਾ ਜਾ ਸਕੇਗਾ।
WHO 'ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਭਾਰਤ ਤਿਆਰ, ਸਾਹਮਣੇ ਇਹ ਚੁਣੌਤੀ
NEXT STORY