ਵਾਸ਼ਿੰਗਟਨ—ਅਮਰੀਕਾ ਦੀ ਇਕ ਕੰਪਨੀ ਨੇ ਇਕ ਅਜਿਹਾ ਗੱਦਾ ਵਿਕਸਿਤ ਕੀਤਾ ਹੈ ਜੋ ਸੌਂਦੇ ਸਮੇਂ ਤੁਹਾਡੇ ਹਿਸਾਬ ਨਾਲ ਖੁਦ ਨੂੰ ਇਸ ਤਰ੍ਹਾਂ ਢਾਲ ਲੈਂਦਾ ਹੈ ਤਾਂ ਕਿ ਤੁਹਾਨੂੰ ਖੂਬ ਗੂੜ੍ਹੀ ਨੀਂਦ ਮਿਲੇ ਅਤੇ ਤੁਹਾਡਾ ਘੁਰਾੜੇ ਮਾਰਨਾ ਬੰਦ ਹੋ ਜਾਵੇ। ਸਲੀਪ ਨੰਬਰ ਨੇ ਇਹ ਸਮਾਰਟ ਗੱਦਾ ਲਾਸਵੇਗਾਸ ਵਿਚ ਸੀ. ਈ. ਐੱਸ. ਵਪਾਰ ਮੇਲੇ ਵਿਚ ਪੇਸ਼ ਕੀਤਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਸ ਵਿਚ ਦੋਵਾਂ ਪਾਰਟਨਰਾਂ ਮੁਤਾਬਕ ਖੁਦ ਵਿਚ ਬਦਲਾਅ ਲਿਆਉਣ ਦੀ ਸਮਰੱਥਾ ਹੈ ਤਾਂ ਕਿ ਦੋਵੇਂ ਖੂਬ ਚੰਗੀ ਨੀਂਦ ਲੈਣ ਅਤੇ ਭਰੂਪਰ ਆਰਾਮ ਮਹਿਸੂਸ ਕਰਨ।
ਰਾਤ ਨੂੰ ਸੌਂਦੇ ਸਮੇਂ ਅਸੀਂ ਅਨੇਕਾਂ ਵਾਰ ਪਾਸਾ ਬਦਲਦੇ ਹਾਂ। ਇਹ ਗੱਦਾ ਉਸਦੇ ਮੁਤਾਬਕ ਖੁਦ ਨੂੰ ਢਾਲਦਾ ਜਾਂਦਾ ਹੈ ਅਤੇ ਸਾਨੂੰ ਚੰਗੀ ਨੀਂਦ ਲੈਣ ਦਾ ਮੌਕਾ ਦਿੰਦਾ ਹੈ। ਗੱਦੇ ਦੇ ਅੰਦਰ ਹਵਾ ਦੇ ਦੋ ਖਾਨੇ ਹੁੰਦੇ ਹਨ। ਇਹ ਹਰੇਕ ਪਾਰਟਨਰ ਮੁਤਾਬਕ ਉਨ੍ਹਾਂ ਦੀ ਪਿੱਠ ਜਾਂ ਪੇਟ ਦੇ ਭਾਰ ਸੌਣ ਜਾਂ ਪਾਸਾ ਲੈਣ ਅਤੇ ਲੱਤਾਂ ਪਸਾਰਨ ਮੁਤਾਬਕ ਖੁਦ ਨੂੰ ਢਾਲਦੇ ਹਨ। ਗੱਦੇ ਵਿਚ ਘੁਰਾੜਿਆਂ ਦਾ ਖੁਦ ਪਤਾ ਲਗਾਉਣ ਅਤੇ ਉਸੇ ਮੁਤਾਬਕ ਖੁਦ ਵਿਚ ਬਦਲਾਅ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਸਮੁੱਚੀ ਰਾਤ ਦੋਵਾਂ ਪਾਰਟਨਰਾਂ ਲਈ ਸੌਣ ਦੀਆਂ ਆਦਰਸ਼ ਸਥਿਤੀਆਂ ਤਿਆਰ ਕਰਦਾ ਹੈ।
ਇਹ ਦੇਸ਼ ਦੇਵੇਗਾ '10 ਸਾਲਾਂ' ਦਾ ਵੀਜ਼ਾ, ਪਰਿਵਾਰ ਨੂੰ ਵੀ ਲਿਜਾ ਸਕੋਗੇ ਨਾਲ
NEXT STORY