ਅੱਜਕੱਲ੍ਹ ਜ਼ਿਆਦਾਤਰ ਪਰਿਵਾਰਾਂ ’ਚ ਇਹੀ ਉਹ ਉਮਰ (75) ਹੈ ਜਦੋਂ ਤੁਹਾਡੇ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਯੂਰਪ ਦੀ ਯਾਤਰਾ ’ਤੇ ਜਾਓ, ਮਿੱਟੀ ਦੇ ਭਾਂਡੇ ਬਣਾਉਣਾ ਸਿੱਖੋ, ਜਾਂ ਆਪਣੇ ਪੋਤੇ-ਪੋਤੀਆਂ ਨਾਲ ਬੈਠਕ ’ਚ ਘੁੰਮੋ , ਨਾ ਕਿ ਦੇਸ਼ ਦੇ ਦੂਜੇ ਸਭ ਤੋਂ ਉੱਚੇ ਅਹੁਦੇ ਤੋਂ ਅਸਤੀਫਾ ਦੇਵੋ!
ਪਰ ਹੋਇਆ ਬਿਲਕੁਲ ਇਹੀ। ਜ਼ਰਾ ਸੋਚੋ, ਸਾਡੇ ਉਪ-ਰਾਸ਼ਟਰਪਤੀ, ਜੋ 74 ਸਾਲ ਦੇ ਹਨ ਅਤੇ ਅਜੇ ਵੀ ਚੁਸਤ-ਦਰੁੱਸਤ ’ਚ ਹਨ, ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੱਤਾ ਦੇ ਗਲਿਆਰਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਦਾ ਰਾਜਨੀਤਿਕ ਤੋਂ ਮਾਨਵੀ ਅਰਥ ਹੈ, ‘‘ਮੈਂ ਬਹੁਤ ਤਣਾਅ ਝੱਲ ਚੁੱਕਾ ਹਾਂ, ਬਹੁਤ-ਬਹੁਤ ਧੰਨਵਾਦ!’’
ਹੁਣ ਤਣਾਅ ਕੋਈ ਨਵੀਂ ਗੱਲ ਨਹੀਂ ਹੈ। ਅਜਿਹਾ ਨਹੀਂ ਹੈ ਕਿ ਇਹ ਸਮਾਰਟਫੋਨ ਅਤੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਤੋਂ ਆਇਆ ਹੈ। ਨਹੀਂ, ਇਹ ਉਦੋਂ ਤੋਂ ਹੈ ਜਦੋਂ ਈਵ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਸੇਬ ਨੂੰ ਕਦੇ ਛੂਹਣਾ ਹੀ ਨਹੀਂ ਚਾਹੀਦਾ ਸੀ।
ਪਰ ਹੁਣ ਤਾਂ ਗੱਲ ਵੱਖ ਹੈ, ਉਹ ਇਹ ਕਿ ਅਸੀਂ ਤਣਾਅ ਨੂੰ ਸਨਮਾਨ ਦੀ ਨਿਸ਼ਾਨੀ ਦੀ ਤਰ੍ਹਾਂ ਪਹਿਨਦੇ ਹਾਂ। ‘ਮੈਂ ਬਹੁਤ ਜ਼ਿਆਦਾ ਕੰਮ ’ਚ ਡੁੱਬਿਆ ਹੋਇਆ ਹਾਂ!’ ਅਸੀਂ ਮਾਣ ਨਾਲ ਆਹ ਭਰਦੇ ਹਾਂ, ਮੰਨੋ ਥਕਾਵਟ ਕੋਈ ਸਟੇਟਸ ਸਿੰਬਲ ਹੋਵੇ।
ਪਰ ਗੱਲ ਇਹ ਹੈ ਕਿ ਤਣਾਅ ਤੁਹਾਡੇ ਰੁਤਬੇ ਨਾਲ ਪ੍ਰਭਾਵਿਤ ਨਹੀਂ ਹੁੰਦਾ। ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਉਪ-ਰਾਸ਼ਟਰਪਤੀ ਹੋ ਜਾਂ ਸਬਜ਼ੀ ਵੇਚਣ ਵਾਲੇ। ਇਹ ਕੈਬਨਿਟ ਮੀਟਿੰਗ ਦੌਰਾਨ ਅਤੇ ਸੜੇ ਹੋਏ ਆਲੂ ਦਾ ਸਵਾਦ ਲੈਂਦੇ ਹੋਏ ਵੀ ਅੰਦਰ ਦਾਖਲ ਹੋ ਜਾਂਦਾ ਹੈ।
ਅਤੇ ਹਾਂ, ਇਹ ਅਕਸਰ ਚਿਹਰੇ ’ਤੇ ਮੁਸਕਾਨ ਲੈ ਕੇ ਅਤੇ ਹੱਥ ’ਚ ਅੱਜ ਦੇ ਅਧੂਰੇ ਕੰਮਾਂ ਦੀ ਸੂਚੀ ਲੈ ਕੇ ਬੋਰਡਰੂਮ ਅਤੇ ਬੈੱਡਰੂਮ ’ਚ ਬਰਾਬਰ ਰੂਪ ਨਾਲ ਫੁਸਫੁਸਾਉਂਦਾ ਹੈ ਅਤੇ ਚੁੱਪਚਾਪ ਕੁਸ਼ਲਤਾ ਨਾਲ ਇਹ ਮਾਰ ਦਿੰਦਾ ਹੈ।
ਤਾਂ ਫਿਰ ਤੁਸੀਂ ਕਿਸੇ ਅਜਿਹੀ ਚੀਜ਼ ਨਾਲ ਕਿਵੇਂ ਲੜੋਗੇ ਜੋ ਦੁਸ਼ਮਣ ਦੇ ਰੰਗ ’ਚ ਦਿਖਾਈ ਨਹੀਂ ਦਿੰਦੀ? ਤੁਸੀਂ ਉਸ ਤੂਫਾਨ ਨਾਲ ਕਿਵੇਂ ਲੜੋਗੇ ਜੋ ਅਦ੍ਰਿਸ਼ ਹੈ?
ਸ਼ਾਂਤੀ ਹਾਂ, ਮੈਨੂੰ ਪਤਾ ਹੈ, ਇਹ ਥੋੜ੍ਹਾ ਆਲਸ ਵਰਗਾ ਲੱਗ ਰਿਹਾ ਹੈ ਪਰ ਮੇਰੀ ਗੱਲ ਮੰਨੋ। ਸਥਿਰਤਾ ਦਾ ਮਤਲਬ ਕੁਝ ਨਾ ਕਰਨਾ ਨਹੀਂ ਹੈ। ਇਹ ਕੁਝ ਸ਼ਕਤੀਸ਼ਾਲੀ ਕਰਨਾ ਹੈ-ਰੁਕਣ ਦੀ ਚੋਣ ਕਰਨਾ। ਇੰਨੀ ਦੇਰ ਤਕ ਗੋਲ-ਗੋਲ ਘੁੰਮਣਾ ਬੰਦ ਕਰਨਾ ਕਿ ਤੁਹਾਨੂੰ ਯਾਦ ਰਹੇ ਕਿ ਤੁਸੀਂ ਕਿਥੇ ਜਾ ਰਹੇ ਹੋ ਅਤੇ ਕਿਉਂ ਜਾ ਰਹੇ ਹੋ।
ਸ਼ਾਂਤੀ ਰਿਮੋਟ ਦੇ ਨਾਲ ਸੋਫੇ ’ਤੇ ਲੇਟੇ ਰਹਿਣ ਵਰਗੀ ਨਹੀਂ ਹੈ। ਇਹ ਬੇੜੀ ਨੂੰ ਲੰਗਰ ਪਾਉਣ ਵਰਗਾ ਹੈ। ਕੀ ਤੁਸੀਂ ਕਦੇ ਅਜਿਹੀ ਦੇਖੀ ਹੈ? ਸ਼ਾਂਤ ਪਾਣੀ ’ਚ, ਇਹ ਹੌਲੀ-ਹੌਲੀ ਹਿੱਲਦੀ ਹੈ ਪਰ ਜਦੋਂ ਹਵਾਵਾਂ ਤੇਜ਼ ਹੁੰਦੀਅਾਂ ਹਨ ਅਤੇ ਲਹਿਰਾਂ ਉਛਲਦੀਆਂ ਹਨ, ਤਾਂ ਇਹ ਸਥਿਰ ਰਹਿੰਦੀ ਹੈ ਕਿਉਂਕਿ ਇਸ ਨੂੰ ਲੰਗਰ ਪਾਏ ਹੋਏ ਹਨ।
ਸਾਨੂੰ ਵੀ ਐਂਕਰਾਂ ਦੀ ਲੋੜ ਹੈ। ਕੌਫੀ ਜਾਂ ਵ੍ਹਿਸਕੀ ਦੀ ਨਹੀਂ। ਅਸਲੀ ਐਂਕਰਾਂ ਦੀ। ਆਤਮਾ ਦੇ ਐਂਕਰਾਂ ਦੀ ਅਤੇ ਮੇਰੇ ਦੋਸਤ, ਲੰਗਰ ਅਧਿਆਤਮਿਕ ਹੁੰਦੇ ਹਨ। ਇਹ ਉਹ ਸ਼ਾਂਤ ਵਿਸ਼ਵਾਸ ਹੈ ਕਿ ਤੁਹਾਨੂੰ ਕਿਸੇ ਚੀਜ਼ ਨੇ ਫੜਿਆ ਹੋਇਆ ਹੈ, ਕਿਸੇ ਨੇ ਜੋ ਤੁਹਾਡੀਆਂ ਸਮੱਸਿਆਵਾਂ ਤੋਂ ਵੀ ਵੱਡੀ ਹੈ।
ਬਾਈਬਲ ’ਚ ਇਕ ਲਾਈਨ ਕਹਿੰਦੀ ਹੈ, ‘ਸ਼ਾਂਤ ਰਹੋ ਅਤੇ ਜਾਣ ਲਓ ਕਿ ਮੈਂ ਈਸ਼ਵਰ ਹਾਂ।’ ਇਹ ਨਹੀਂ ਕਿ ‘ਸ਼ਾਂਤ ਰਹੋ ਅਤੇ ਆਪਣਾ ਵ੍ਹਟਸਐਪ ਚੈੱਕ ਕਰੋ,’ ਜਾਂ ‘ਸ਼ਾਂਤ ਰਹੋ ਅਤੇ ਚਿੰਤਾ ਕਰੋ।’ ਨਹੀਂ, ਬਸ... ਸ਼ਾਂਤ ਰਹੋ। ਅਤੇ ਜਾਣ ਲਓ।
ਠੀਕ ਉਸੇ ਤਰ੍ਹਾਂ ਜਿਵੇਂ ਇਹ ਮੂਰਖਤਾਪੂਰਨ ਧਾਰਨਾ ਹੈ ਕਿ ਦੇਸ਼ਾਂ ਦਰਮਿਆਨ ਸ਼ਾਂਤੀ ਜੰਗ ਰਾਹੀਂ ਲਿਆਂਦੀ ਜਾ ਸਕਦੀ ਹੈ, ਅਸੀਂ ਸਾਰੇ ਉਨ੍ਹਾਂ ਲੋਕਾਂ ’ਤੇ ਹਮਲਾ ਕਰਕੇ ਸ਼ਾਂਤੀ ਚਾਹੁੰਦੇ ਹਾਂ ਜੋ ਸਾਡੀ ਸ਼ਾਂਤੀ ਦੇ ਰਸਤੇ ’ਚ ਰੁਕਾਵਟ ਬਣਦੇ ਹਨ।
ਉਸ ਆਦਮੀ ਦੀ ਤਰ੍ਹਾਂ ਜੋ ਦੂਸਰੇ ਤਰੀਕੇ ਨਾਲ ਪ੍ਰਾਰਥਨਾ ਕਰਦਾ ਹੈ ਅਤੇ ਸਾਨੂੰ ਪ੍ਰੇਸ਼ਾਨ ਕਰਦਾ ਹੈ। ਉਹ ਵਿਅਕਤੀ ਜੋ ਵੱਖ ਭਾਸ਼ਾ ਬੋਲਦਾ ਹੈ ਅਤੇ ਸਾਡੀ ਸ਼ਾਂਤੀ ਨੂੰ ਭੰਗ ਕਰਦਾ ਹੈ। ਅਸਲੀ ਸਥਿਰਤਾ, ਇਸ ਗੱਲ ਦਾ ਅਸਲੀ ਗਿਆਨ ਹੈ ਕਿ ਤੁਸੀਂ ਕਿੰਨੇ ਦ੍ਰਿੜ੍ਹ ਹੋ, ਇਨ੍ਹਾਂ ਸਾਰੀਆਂ ਗੱਲਾਂ ਨਾਲ ਤੁਹਾਡੀ ਬੇੜੀ ਹਿੱਲ ਨਹੀਂ ਸਕੇਗੀ।
ਇਕ ਲੇਖਕ ਦੇ ਤੌਰ ’ਤੇ ਜਦੋਂ ਮੈਂ ਲਿਖਦਾ ਹਾਂ ਤਾਂ ਘਟਨਾਵਾਂ ਮੈਨੂੰ ਭਾਵਨਾਤਮਕ ਤੌਰ ’ਤੇ ਤੋੜ ਦਿੰਦੀਆਂ ਹਨ ਪਰ ਜਿਵੇਂ ਹੀ ਮੈਂ ਲਿਖਣਾ ਖਤਮ ਕਰਦਾ ਹਾਂ, ਜਿਵੇਂ ਕਿ ਮੈਂ ਅਜੇ ਕਰ ਰਿਹਾ ਹਾਂ, ਮੈਂ ਆਪਣੇ ਲੰਗਰ ਨੂੰ ਫੜੀ ਰੱਖਦਾ ਹਾਂ।
ਅਤੇ ਜੇਕਰ ਕੈਬਨਿਟ ਬੁਲਾਏ.. ਤਾਂ ਉਨ੍ਹਾਂ ਨੂੰ ਨਾਂਹ ਕਰ ਦੇਣਾ। ਮੈਂ ਇਸ ਸਮੇਂ ਬਹੁਤ ਬਿਜ਼ੀ ਹਾਂ...!
ਰਾਬਰਟ ਕਲੀਮੈਂਟਸ
ਭਾਰਤ ਨੂੰ ਆਪਣੀ ਰਣਨੀਤਿਕ ਖੁਦਮੁਖਤਾਰੀ ਨੂੰ ਸੰਤੁਲਿਤ ਕਰਨਾ ਹੋਵੇਗਾ
NEXT STORY