ਆਬੂ ਧਾਬੀ (ਭਾਸ਼ਾ)— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਯੂਰਪੀ ਯੂਨੀਅਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਯੂ.ਏ.ਈ. ਨੇ ਟੈਕਸ ਚੋਰਾਂ ਨੂੰ ਸ਼ਰਣ ਦੇਣ ਵਾਲੇ ਦੇਸ਼ਾਂ ਦੀ ਬਲੈਕਲਿਸਟ (ਕਾਲੀ ਸੂਚੀ) ਵਿਚ ਆਪਣਾ ਨਾਮ ਪਾਇਆ ਦੇਖ ਕੇ ਈ.ਯੂ. ਦੀ ਆਲੋਚਨਾ ਕੀਤੀ। ਯੂ.ਏ.ਈ. ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਖਾੜੀ ਦੇਸ਼ ਯੂਰਪੀ ਯੂਨੀਅਨ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਇਹ ਫੈਸਲਾ ਲਿਆ ਗਿਆ। ਯੂਰਪੀ ਯੂਨੀਅਨ ਨੇ ਮੰਗਲਵਾਰ ਨੂੰ ਇਸ ਸੂਚੀ ਵਿਚ 10 ਦੇਸ਼ਾਂ ਦੇ ਨਾਮ ਸ਼ਾਮਲ ਕੀਤੇ।
ਇਹ ਸੂਚੀ 2017 ਵਿਚ ਤਿਆਰ ਕੀਤੀ ਗਈ ਸੀ। ਇਹ ਅਮੀਰਾਂ ਵੱਲੋਂ ਟੈਕਸ ਚੋਰੀ 'ਤੇ ਲਗਾਮ ਲਗਾਉਣ ਦੀ ਕਾਰਵਾਈ ਦਾ ਹਿੱਸਾ ਹੈ। ਜਿਹੜੇ ਨਵੇਂ ਦੇਸ਼ਾਂ ਦੇ ਨਾਮ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ ਉਨ੍ਹਾਂ ਵਿਚ ਸੰਯੁਕਤ ਅਰਬ ਅਮੀਰਾਤ ਦਾ ਨਾਮ ਵੀ ਸ਼ਾਮਲ ਹੈ। ਦੁਬਈ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਮੰਗਲਵਾਰ ਸ਼ਾਮ ਨੂੰ ਕਿਹਾ,''ਯੂ.ਏ.ਈ., ਯੂਰਪੀ ਯੂਨੀਅਨ (ਈ.ਯੂ.) ਨਾਲ ਇਸ ਮੁੱਦੇ 'ਤੇ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਈ.ਯੂ. ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਦੇ ਬਾਵਜੂਦ ਉਸ ਨੂੰ ਬਲੈਕਲਿਸਟ ਵਿਚ ਪਾਇਆ ਗਿਆ ਹੈ।''
ਏਜੰਸੀ ਮੁਤਾਬਕ,''ਸੰਯੁਕਤ ਅਰਬ ਅਮੀਰਾਤ ਕਾਲਾ ਧਨ ਮਾਮਲੇ ਵਿਚ ਉੱਚ ਅੰਤਰ ਰਾਸ਼ਟਰੀ ਮਾਨਕਾਂ ਨੰ ਪੂਰਾ ਕਰਨ ਦੀ ਆਪਣੀ ਲੰਬੇਂ ਸਮੇਂ ਦੀ ਨੀਤੀ ਵਿਚ ਪੂਰੀ ਤਰ੍ਹਾਂ ਵਚਨਬੱਧ ਹੈ।'' ਈ.ਯੂ. ਨੇ ਯੂ.ਏ.ਈ. ਦਾ ਨਾਮ ਸਾਲ 2017 ਦੀ ਸ਼ੁਰੂਆਤੀ ਸੂਚੀ ਵਿਚ ਵੀ ਪਾਇਆ ਸੀ ਪਰ ਬਾਅਦ ਵਿਚ ਯੂ.ਏ.ਈ. ਅਧਿਕਾਰੀਆਂ ਦੇ ਇਸ ਦਿਸ਼ਾ ਵਿਚ ਸਖਤ ਕਦਮ ਚੁੱਕੇ ਜਾਣ ਦੇ ਭਰੋਸੇ ਦੇ ਬਾਅਦ ਉਸ ਦਾ ਨਾਮ ਹਟਾ ਦਿੱਤਾ ਗਿਆ ਸੀ।
ਡੋਨਾਲਡ ਟਰੰਪ ਨੇ ਇਥੋਪੀਅਨ ਜਹਾਜ਼ ਹਾਦਸੇ ਤੋਂ ਬਾਅਦ ਦਿੱਤੀ ਇਹ ਸਲਾਹ
NEXT STORY