ਦੁਬਈ (ਬਿਊਰੋ): ਜ਼ਿਆਦਾਤਰ ਲੋਕ ਘੁੰਮਣ-ਫਿਰਨ ਦੇ ਸ਼ੁਕੀਨ ਹੁੰਦੇ ਹਨ। ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਸ਼ੌਂਕ ਹੀ ਪੂਰੀ ਦੁਨੀਆ ਵਿਚ ਉਹਨਾਂ ਦਾ ਨਾਮ ਮਸ਼ਹੂਰ ਕਰ ਸਕਦਾ ਹੈ। ਅਜਿਹਾ ਹੀ ਸ਼ੌਂਕ ਰੱਖਣ ਵਾਲੀ ਇਕ ਬੀਬੀ ਨੇ ਨਵਾਂ ਰਿਕਾਰਡ ਬਣਾ ਦਿੱਤਾ। ਸੰਯੁਕਤ ਅਰਬ ਅਮੀਰਾਤ ਦੀ ਇਕ ਬੀਬੀ ਡਾਕਟਰ ਖਾਵਲਾ ਅਲ ਰੋਮਾਥੀ ਨੇ ਘੁੰਮਣ-ਫਿਰਨ ਦੇ ਆਪਣੇ ਸ਼ੌਂਕ ਨੂੰ ਪੂਰਾ ਕਰਦਿਆਂ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਇਸ ਰਿਕਾਰਡ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਡਾਕਟਰ ਰੋਮਾਥੀ ਸਿਰਫ ਘੱਟ ਸਮੇਂ ਵਿਚ ਕਈ ਦੇਸ਼ਾਂ ਦੀ ਯਾਤਰਾ ਕਰਨੀ ਚਾਹੁੰਦੀ ਸੀ ਅਤੇ ਅਜਿਹਾ ਕਰਦਿਆਂ ਉਸ ਨੇ ਵਰਲਡ ਰਿਕਾਰਡ ਬਣਾ ਦਿੱਤਾ। ਅਸਲ ਵਿਚ ਰੋਮਾਥੀ ਨੇ ਤਿੰਨ ਦਿਨ ਵਿਚ ਦੁਨੀਆ ਦੇ 208 ਦੇਸ਼ਾਂ ਦੀ ਯਾਤਰਾ ਕਰ ਕੇ ਇਹ ਰਿਕਾਰਡ ਬਣਾਇਆ।
ਰੋਮਾਥੀ ਨੇ 3 ਦਿਨ ਵਿਚ 7 ਮਹਾਦੀਪਾਂ ਦੇ 208 ਦੇਸ਼ਾਂ ਦੀ ਯਾਤਰਾ ਕੀਤੀ। ਇਸ ਦੇ ਨਾਲ ਹੀ ਉਸ ਦਾ ਨਾਮ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਵਿਚ ਦਰਜ ਹੋ ਗਿਆ। ਇੱਥੇ ਦੱਸ ਦਈਏ ਕਿ ਰੋਮਾਥੀ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ। ਜਦੋਂ ਵੀ ਰੋਮਾਥੀ ਨੂੰ ਸਮਾਂ ਮਿਲਦਾ ਹੈ ਉਹ ਕਿਤੇ ਨਾ ਕਿਤੇ ਘੁੰਮਣ ਜ਼ਰੂਰ ਜਾਂਦੀ ਹੈ। ਅਲ ਰੋਮਾਥੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣੇ ਇਸ ਸ਼ੌਂਕ ਦੇ ਕਾਰਨ ਇਕ ਦਿਨ ਉਹ ਰਿਕਾਰਡ ਵੀ ਬਣਾਏਗੀ।
ਇਸੇ ਸਾਲ ਦੀ ਸ਼ੁਰੂਆਤ ਵਿਚ ਉਸ ਨੇ ਸਿਰਫ 3 ਦਿਨ ਵਿਚ 7 ਮਹਾਦੀਪਾਂ ਦੇ 208 ਦੇਸ਼ਾਂ ਦੀ ਯਾਤਰਾ ਕੀਤੀ। ਇਸ ਯਾਤਰਾ ਵਿਚ ਉਸ ਨੂੰ ਕੁੱਲ 3 ਦਿਨ, 14 ਘੰਟੇ, 46 ਮਿੰਟ, 48 ਸੈਕੰਡ ਦਾ ਸਮਾ ਲੱਗਾ। ਇੱਥੇ ਦੱਸ ਦਈਏ ਕਿ ਡਾਕਟਰ ਰੋਮਾਥੀ ਨੇ 10 ਫਰਵਰੀ, 2020 ਦੇ ਦਿਨ ਆਪਣੀ ਯਾਤਰਾ ਯੂ.ਏ.ਈ. ਤੋਂ ਸ਼ੁਰੂ ਕੀਤੀ ਸੀ। ਉਸ ਦੇ ਬਾਅਦ ਉਹ 14 ਫਰਵਰੀ, 2020 ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਪਹੁੰਚੀ, ਜਿੱਥੇ ਉਸ ਦੀ ਯਾਤਰਾ ਖਤਮ ਹੋ ਗਈ। ਇਸ ਦੇ ਬਾਅਦ ਹੀ ਉਸ ਨੇ ਆਪਣਾ ਨਾਮ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਵਿਚ ਦਰਜ ਹੋਣ ਲਈ ਭੇਜਿਆ।
ਪੜ੍ਹੋ ਇਹ ਅਹਿਮ ਖਬਰ- ਕੁਈਨਜ਼ਲੈਂਡ ਅਗਲੇ ਹਫਤੇ ਖੋਲ੍ਹੇਗਾ ਨਿਊ ਸਾਊਥ ਵੇਲਜ਼ ਨਾਲ ਲੱਗਦੀ ਸਰਹੱਦ
ਜਦੋਂ ਰੋਮਾਥੀ ਦਾ ਨਾਮ ਗਿਨੀਜ਼ ਬੁੱਕ ਵਿਚ ਦਰਜ ਹੋ ਗਿਆ ਤਾਂ ਉਸ ਨੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ। ਉਹ ਕਹਿੰਦੀ ਹੈ ਕਿ ਇਹ ਯਾਤਰਾ ਉਸ ਲਈ ਕਾਫੀ ਮੁਸ਼ਕਲ ਸੀ। ਕਈ ਥਾਵਾਂ 'ਤੇ ਅਜਿਹਾ ਹੋਇਆ ਜਦੋਂ ਉਸ ਦਾ ਮਨ ਕੀਤਾ ਕਿ ਉਸ ਨੂੰ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ ਪਰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਵਿਸ਼ਵਾਸ ਨੇ ਉਹਨਾਂ ਨੂੰ ਹਿੰਮਤ ਦਿੱਤੀ ਅਤੇ ਉਸ ਨੇ ਆਪਣੀ ਯਾਤਰਾ ਪੂਰੀ ਕੀਤੀ।
ਕੁਈਨਜ਼ਲੈਂਡ ਅਗਲੇ ਹਫਤੇ ਖੋਲ੍ਹੇਗਾ ਨਿਊ ਸਾਊਥ ਵੇਲਜ਼ ਨਾਲ ਲੱਗਦੀ ਸਰਹੱਦ
NEXT STORY