ਨਿਊਯਾਰਕ - ਯੂਨਾਈਟਿਡ ਹੈਲਥਕੇਅਰ ਦੇ ਸੀ.ਈ.ਓ. ਬ੍ਰਾਇਨ ਥਾਮਸਨ ਦੀ ਨਿਊਯਾਰਕ, ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਹਿਲਟਨ ਹੋਟਲ ਦੇ ਬਾਹਰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਤਲ ਬਾਈਕ 'ਤੇ ਆਇਆ ਸੀ, ਉਸ ਨੇ ਮੂੰਹ 'ਤੇ ਕਾਲਾ ਮਾਸਕ ਪਾਇਆ ਹੋਇਆ ਸੀ। ਪੁਲਸ ਮੁਤਾਬਕ 50 ਸਾਲਾ ਬ੍ਰਾਇਨ ਥਾਮਸਨ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਹਿਲਟਨ ਹੋਟਲ ਦੇ ਬਾਹਰ ਖੜ੍ਹੇ ਸਨ।
ਕਤਲ ਤੋਂ ਬਾਅਦ ਹੋਟਲ ਅਤੇ ਆਲੇ-ਦੁਆਲੇ ਦੇ ਇੱਕ ਕਿਲੋਮੀਟਰ ਤੋਂ ਵੱਧ ਦੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਤਲ ਨੇ ਪਿੱਠ 'ਤੇ ਬੈਗ ਲਟਕਾਇਆ ਹੋਇਆ ਸੀ। ਉਸ ਦਾ ਕੱਦ 5 ਫੁੱਟ ਤੋਂ ਵੱਧ ਸੀ। ਨਿਊਯਾਰਕ ਪੁਲਸ ਮੁਤਾਬਕ ਕਾਤਲ ਨੇ ਬ੍ਰਾਇਨ ਦੀ ਛਾਤੀ ਵਿੱਚ ਗੋਲੀ ਮਾਰੀ ਸੀ।
ਜਾਣਕਾਰੀ ਮੁਤਾਬਕ ਬ੍ਰਾਇਨ ਨੂੰ ਗੰਭੀਰ ਹਾਲਤ 'ਚ ਨੇੜਲੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ ਬ੍ਰਾਇਨ ਦਾ ਕਾਫੀ ਖੂਨ ਵਹਿ ਗਿਆ ਸੀ। ਉਸ ਦੀ ਛਾਤੀ ਵਿਚ ਗੋਲੀ ਲੱਗਣ ਕਾਰਨ ਉਸ ਦੀਆਂ ਕਈ ਨਾੜਾਂ ਫਟ ਗਈਆਂ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਬਣਾਇਆ ਜਾ ਰਿਹਾ ਹੈ ਕਾਤਲ ਦਾ ਸਕੈਚ
ਪੁਲਸ ਅਨੁਸਾਰ ਕਾਤਲ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਤੋਂ ਉਸ ਦਾ ਪਰਦਾਫਾਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਕਾਤਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਨੇੜੇ ਦੀ ਗਲੀ ਵਿੱਚੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬ੍ਰਾਇਨ ਥਾਮਸਨ ਦੀ ਕੰਪਨੀ ਯੂਨਾਈਟਿਡ ਹੈਲਥ ਗਰੁੱਪ ਨੇ ਬੁੱਧਵਾਰ ਨੂੰ ਆਪਣੀ ਸਾਲਾਨਾ ਨਿਵੇਸ਼ਕ ਕਾਨਫਰੰਸ ਕੀਤੀ।
ਇੱਥੇ ਮਰਨ ਤੋਂ ਬਾਅਦ ਨਹੀਂ ਦਫਨਾਉਂਦੇ ਮ੍ਰਿਤਕ ਦੇਹ, ਘਰ 'ਚ ਹੀ ਰੱਖਦੇ ਹਨ ਕਈ ਸਾਲ
NEXT STORY