ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਮਿਆਂਮਾਰ ਦੇ ਹਾਲਾਤ 'ਤੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਉੱਥੇ ਹੋਏ ਫ਼ੌਜੀ ਤਖ਼ਤਪਲਟ ਦੇ ਫ਼ੈਸਲੇ ਨੂੰ ਬਦਲਣ ਦੇ ਹਾਲਾਤ ਪੈਦਾ ਕਰਨ ਲਈ ਏਸ਼ੀਆ ਦੇ ਖੇਤਰੀ ਨੇਤਾਵਾਂ ਨਾਲ ਸਮੂਹਿਕ ਅਤੇ ਦੋ-ਪੱਖੀ ਕਾਰਵਾਈ ਕਰਨ ਸਬੰਧੀ ਗੱਲਬਾਤ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਸੋਮਵਾਰ ਨੂੰ ਕਿਹਾ, ਜਨਰਲ ਸਕੱਤਰ ਮਿਆਂਮਾਰ ਦੇ ਹਾਲਾਤ 'ਤੇ ਨੇੜਿਓਂ ਨਜ਼ਰ ਬਣਾ ਕੇ ਬੈਠੇ ਹਨ ਅਤੇ ਬੇਹੱਦ ਚਿੰਤਾ ਵਿਚ ਹਨ। ਉਹ ਅਤੇ ਉਨ੍ਹਾਂ ਦੇ ਵਿਸ਼ੇਸ਼ ਦੂਤ ਅਹਿਮ ਕੌਮਾਂਤਰੀ ਨੇਤਾ ਜਿਨ੍ਹਾਂ ਵਿਚ ਖੇਤਰੀ ਨੇਤਾ ਵੀ ਸ਼ਾਮਲ ਹਨ, ਨਾਲ ਸਮੂਹਿਕ ਅਤੇ ਦੋ-ਪੱਖੀ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਕਿ ਮਿਆਂਮਾਰ ਦੇ ਹਾਲ ਹੀ ਵਿਚ ਹੋਏ ਤਖ਼ਤਾਪਲਟ ਨੂੰ ਪਲਟਣ ਦੇ ਹਾਲਾਤ ਪੈਦਾ ਕੀਤੇ ਜਾ ਸਕਣ।
ਦੁਜਾਰਿਕ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਵਿਸ਼ੇਸ਼ ਸੈਸ਼ਨ ਨੂੰ ਜਲਦੀ ਹੀ ਆਯੋਜਿਤ ਕਰਨ ਸਬੰਧੀ ਗੱਲ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਨੇਤਾਵਾਂ, ਸਮਾਜਕ ਸੰਗਠਨਾਂ ਨਾਲ ਸੰਪਰਕ ਵਿਚ ਹਾਂ, ਜਿਨ੍ਹਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਅਸੀਂ ਨਾਗਰਿਕ ਸੰਗਠਨਾਂ, ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ 'ਤੇ ਪਾਬੰਦੀਆਂ ਕਾਰਨ ਚਿੰਤਾ ਵਿਚ ਹਾਂ।
ਓਂਟਾਰੀਓ ਸਣੇ ਕੈਨੇਡਾ ਦੇ ਇਨ੍ਹਾਂ ਸੂਬਿਆਂ 'ਚ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ 'ਚ ਢਿੱਲ
NEXT STORY