ਯੇਰੂਸ਼ਲਮ- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਦਾ ਸਮਰਥਨ ਕਰਨ ਅਤੇ ਗਾਜ਼ਾ ਪੱਟੀ ਵਿਚ ਇਕ ਅੰਤਰਰਾਸ਼ਟਰੀ ਸਥਿਰਤਾ ਫੋਰਸ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਟਰੰਪ ਨੇ ਇਸ ਨੂੰ ‘ਅਸਲ ’ਚ ਇਤਿਹਾਸਕ ਪਲ’ ਕਿਹਾ। ਅਮਰੀਕਾ ਦੁਆਰਾ ਤਿਆਰ ਕੀਤਾ ਗਿਆ ਮਤਾ ਸੋਮਵਾਰ ਸ਼ਾਮ ਨੂੰ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਵਿਚ 13 ਵੋਟਾਂ ਦੇ ਬਹੁਮਤ ਨਾਲ ਪਾਸ ਹੋਇਆ। ਕਿਸੇ ਵੀ ਦੇਸ਼ ਨੇ ਵਿਰੋਧ ਵਿਚ ਵੋਟ ਨਹੀਂ ਪਾਈ, ਜਦੋਂ ਕਿ ਚੀਨ ਅਤੇ ਰੂਸ ਗ਼ੈਰ-ਹਾਜ਼ਰ ਰਹੇ।
ਇਸ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਦੀ ਸੁਰੱਖਿਆ ਲਈ ਟਰੰਪ ਪ੍ਰਸ਼ਾਸਨ ਦੇ ਮਤੇ ਨੂੰ ਸੰਯੁਕਤ ਰਾਸ਼ਟਰ ਦੁਆਰਾ ਪ੍ਰਵਾਨਗੀ ਦੇਣ ਦੀ ਸ਼ਲਾਘਾ ਕੀਤੀ, ਜਦੋਂ ਕਿ ਹਮਾਸ ਨੇ ਯੋਜਨਾ ਨੂੰ ਇਸ ਨੂੰ ਵਿਦੇਸ਼ੀ ਕੰਟਰੋਲ ਥੋਪਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਹਮਾਸ ਨੇ ਕਿਹਾ, ‘ਇਹ ਮਤਾ ਫਿਲਸਤੀਨੀ ਲੋਕਾਂ ਦੀਆਂ ਰਾਜਨੀਤਕ ਅਤੇ ਮਾਨਵਤਾਵਾਦੀ ਮੰਗਾਂ ਅਤੇ ਅਧਿਕਾਰਾਂ ਨੂੰ ਪੂਰਾ ਨਹੀਂ ਕਰਦਾ ਹੈ।’ ਫਿਲਸਤੀਨੀ ਅਥਾਰਟੀ (ਪੀ. ਏ.) ਨੇ ਇਸ ਮਤੇ ਪ੍ਰਸਤਾਵ ਦਾ ਸਵਾਗਤ ਕੀਤਾ ਅਤੇ ਇਸ ਨੂੰ ਤੁਰੰਤ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਆਪਣੀ ਤਿਆਰੀ ਦਾ ਐਲਾਨ ਕੀਤਾ।
ਇਸ ਦੌਰਾਨ ਇਜ਼ਰਾਈਲ ਦੇ ਪੱਛਮੀ ਵਿਚ ਇਕ ਚੌਕ ’ਤੇ ਮੰਗਲਵਾਰ ਨੂੰ ਹੋਏ ਹਮਲੇ ਵਿਚ ਇਕ ਇਜ਼ਰਾਈਲੀ ਨਾਗਰਿਕ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।
ਗਾਜ਼ਾ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਵੱਲ ਲੈ ਜਾਵੇਗੀ ਇਹ ਯੋਜਨਾ : ਇਜ਼ਰਾਈਲ
ਨੇਤਨਯਾਹੂ ਦੇ ਦਫ਼ਤਰ ਨੇ ਮੰਗਲਵਾਰ ਨੂੰ ‘ਐਕਸ’ ’ਤੇ ਲਿਖਿਆ, ‘ਸਾਡਾ ਮੰਨਣਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਯੋਜਨਾ ਗਾਜ਼ਾ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਵੱਲ ਲੈ ਜਾਵੇਗੀ, ਕਿਉਂਕਿ ਇਹ ਗਾਜ਼ਾ ਵਿਚ ਪੂਰੀ ਤਰ੍ਹਾਂ ਗੈਰ-ਫੌਜੀਕਰਨ, ਨਿਸ਼ਸਤਰੀਕਰਨ ਅਤੇ ਕੱਟੜਪੰਥੀ ਦੇ ਖਾਤਮੇ ’ਤੇ ਜ਼ੋਰ ਦਿੰਦੀ ਹੈ।’
ਬੰਗਲਾਦੇਸ਼ ਨੇ ਹਸੀਨਾ ਦੇ ਬਿਆਨ ਛਾਪਣ ’ਤੇ ਲਾਈ ਰੋਕ, ਸਾਬਕਾ ਪ੍ਰਧਾਨ ਮੰਤਰੀ ਨੂੰ ਭਗੌੜੀ ਐਲਾਨਿਆ
NEXT STORY